February 25, 2024, 12:53 am
----------- Advertisement -----------
HomeNewsBreaking Newsਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ

Published on

----------- Advertisement -----------

ਮਹਾਰਾਸ਼ਟਰ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਸੋਮਵਾਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਉਹ ਵਿਧਾਇਕ ਦਾ ਅਹੁਦਾ ਵੀ ਛੱਡ ਚੁੱਕੇ ਹਨ। ਅਸ਼ੋਕ ਚਵਾਨ ਨੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਤੋਂ ਪਹਿਲਾਂ ਮਿਲਿੰਦ ਦੇਵੜਾ ਨੇ 14 ਜਨਵਰੀ ਅਤੇ ਬਾਬਾ ਸਿੱਦੀਕੀ ਨੇ 8 ਫਰਵਰੀ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ।
ਸੂਤਰਾਂ ਮੁਤਾਬਕ ਅਸ਼ੋਕ ਚਵਾਨ 13 ਵੱਡੇ ਨੇਤਾਵਾਂ ਦੇ ਨਾਲ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਇਸ ਨਾਲ ਮਹਾਰਾਸ਼ਟਰ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਭਾਜਪਾ ਨੇਤਾ ਆਸ਼ੀਸ਼ ਸ਼ੇਲਾਰ ਭਾਜਪਾ ਦਫ਼ਤਰ ਪਹੁੰਚ ਗਏ ਹਨ। ਇਸ ਦੌਰਾਨ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਦਿੱਲੀ ਲਈ ਰਵਾਨਾ ਹੋ ਗਏ ਹਨ।
ਇਸ ਦੌਰਾਨ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਖਦੇ ਹਾਂ ਕਿ ਭਵਿੱਖ ਵਿੱਚ ਕੀ ਹੁੰਦਾ ਹੈ। ਕਈ ਐਮਵੀਏ ਆਗੂ ਸਾਡੇ ਸੰਪਰਕ ਵਿੱਚ ਹਨ। ਮੈਨੂੰ ਯਕੀਨ ਹੈ ਕਿ ਉਹ ਵੀ ਭਾਜਪਾ ਵਿੱਚ ਸ਼ਾਮਲ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਾਲਾਂ ਦੇ ਝੜਨ ਤੋਂ ਲੈ ਕੇ ਭਾਰ ਵਧਣ ਤੱਕ, ਸਰੀਰ ਵਿੱਚ ਆਇਓਡੀਨ ਦੀ ਕਮੀ ਕਾਰਨ ਦਿਖਾਈ ਦਿੰਦੇ ਹਨ ਇਹ ਲੱਛਣ

ਆਇਓਡੀਨ ਸਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਇਹ ਇੱਕ ਖਣਿਜ ਹੈ, ਜੋ...

ਭਾਰਤੀ ਰੁਪਏ ‘ਤੇ ਕਦੋਂ ਲੱਗੀ ਸੀ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਤਸਵੀਰ

 ਮਹਾਤਮਾ ਗਾਂਧੀ ਦੀ ਮੁਸਕਰਾਉਂਦੀ ਤਸਵੀਰ ਭਾਰਤੀ ਰੁਪਏ ਦੀ ਪਛਾਣ ਹੈ। ਪਰ ਕੀ ਤੁਸੀਂ ਜਾਣਦੇ...

ਪਟਿਆਲਾ ਸੈਂਟਰਲ ਜੇਲ ‘ਚ ਕੈਦੀਆਂ ਵਿਚਕਾਰ ਹੋਈ ਤ.ਕਰਾਰ, ਜ਼ਖ਼ਮੀ ਕੈਦੀ ਹਸਪਤਾਲ ‘ਚ ਭਰਤੀ

ਪਟਿਆਲਾ ਸੈਂਟਰਲ ਜੇਲ 'ਚ ਸ਼ਨੀਵਾਰ ਨੂੰ ਟੀਵੀ ਦੇਖਣ ਦੌਰਾਨ ਹੋਈ ਤਕਰਾਰ ਤੋਂ ਬਾਅਦ ਇਕ...

ਹਿਮਾਚਲ ਪ੍ਰਦੇਸ਼ ‘ਚ ਮਿਡ-ਡੇ-ਮੀਲ ਦੇ ਰਾਸ਼ਨ ‘ਚ ਹੇਰਾਫੇਰੀ, ਕੇਸ ਦਰਜ

ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਅੰਬ ਸਬ-ਡਿਵੀਜ਼ਨ ਦੇ ਸੂਰੀ ਸਕੂਲ ਦੇ ਮਿਡ-ਡੇ-ਮੀਲ ਇੰਚਾਰਜ ਵੱਲੋਂ...

ਟਿੱਕਰੀ ਤੇ ਸਿੰਘੂ ਬਾਰਡਰ ਖੋਲ੍ਹਣ ਦੀ ਤਿਆਰੀ, ਬਹਾਦਰਗੜ੍ਹ ਦੇ ਝੜੌਦਾ ਸਰਹੱਦ ‘ਤੇ ਇਕ ਪਾਸੇ ਆਵਾਜਾਈ ਸ਼ੁਰੂ

 ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ 11 ਦਿਨਾਂ ਤੋਂ ਬੰਦ ਰਹੇ ਦਿੱਲੀ ਦੇ...

ਕੇਂਦਰੀ ਕਰਮਚਾਰੀਆਂ ਦੇ DA ‘ਚ ਹੋ ਸਕਦਾ ਹੈ ਵਾਧਾ

 ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ (DA) ਵਿੱਚ ਛੇਤੀ ਹੀ ਵਾਧਾ ਹੋ ਸਕਦਾ...

ਗਤਕਾ ਖੇਡਦੇ ਹੋਏ ਸਿੱਖ ਨੌਜਵਾਨ ਆਇਆ ਅੱ.ਗ ਦੀ ਲਪੇਟ ‘ਚ, ਲੋਕਾਂ ‘ਚ ਮੱਚੀ ਹਫੜਾ-ਦਫੜੀ

ਸੰਗਰੂਰ ਵਿੱਚ ਸ਼ੁੱਕਰਵਾਰ (23 ਫਰਵਰੀ) ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ...

ਮੁੱਖ ਮੰਤਰੀ ਮਾਨ ਨੇ ਮੁਕੇਰੀਆਂ ਤੋਂ ਆਪਣੀ ਕਿਸਮ ਦੀ ਪਹਿਲੀ ਸਰਕਾਰ-ਵਪਾਰ ਮਿਲਣੀ ਦੀ ਕੀਤੀ ਸ਼ੁਰੂਆਤ

ਮੁਕੇਰੀਆਂ (ਹੁਸ਼ਿਆਰਪੁਰ), 24 ਫਰਵਰੀ ( ਬਲਜੀਤ ਮਰਵਾਹਾ) - ਸਮਾਜ ਦੇ ਹਰੇਕ ਵਰਗ ਦਾ ਸਰਵਪੱਖੀ...

ਹੈਰਾਨੀਜਨਕ! ਖਟਾਰਾ ਬੱਸ ਬਣਾ ਦਿੱਤਾ ਚਲਦੀ ਫਿਰਦੀ ਕੰਟੀਨ, ਲੋਕ ਹੋਏ ਇਸਦੇ ਫੈਨ

ਜਿਨ੍ਹਾਂ ਸ਼ਹਿਰਾਂ ਵਿੱਚ ਮੈਟਰੋ ਦੀ ਸਹੂਲਤ ਨਹੀਂ ਹੈ, ਉੱਥੇ ਬੱਸਾਂ ਜੀਵਨ ਰੇਖਾ ਹਨ, ਜੋ...