ਗੁਜਰਾਤ ਵਿੱਚ 54 ਸਾਲਾ ਔਰਤ ਦੇ ਵੰਦੇ ਭਾਰਤ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਰੇਲਵੇ ਪੁਲਿਸ ਮੁਤਾਬਕ ਔਰਤ ਦੀ ਪਛਾਣ ਬੀਟਰਿਸ ਆਰਚੀਬਾਲਡ ਪੀਟਰ ਵਜੋਂ ਹੋਈ ਹੈ। ਉਹ ਗੁਜਰਾਤ ਦੇ ਆਨੰਦ ਵਿੱਚ ਰੇਲਵੇ ਸਟੇਸ਼ਨ ਦੇ ਨੇੜੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਵੰਦੇ ਭਾਰਤ ਟਰੇਨ ਨਾਲ ਟਕਰਾ ਗਈ। ਘਟਨਾ ਮੰਗਲਵਾਰ ਸ਼ਾਮ ਕਰੀਬ 4.30 ਵਜੇ ਦੀ ਦੱਸੀ ਜਾ ਰਹੀ ਹੈ। ਵੰਦੇ ਭਾਰਤ ਗਾਂਧੀਨਗਰ ਸਟੇਸ਼ਨ ਤੋਂ ਮੁੰਬਈ ਸੈਂਟਰਲ ਜਾ ਰਹੀ ਸੀ। ਇਹ ਟਰੇਨ ਆਨੰਦ ਸਟੇਸ਼ਨ ‘ਤੇ ਨਹੀਂ ਰੁਕਦੀ।
ਪੁਲਸ ਨੇ ਦੱਸਿਆ ਕਿ ਪੀਟਰ ਗੁਜਰਾਤ ਦੇ ਅਹਿਮਦਾਬਾਦ ਦਾ ਰਹਿਣ ਵਾਲੀ ਸੀ ਅਤੇ ਆਨੰਦ ‘ਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਈ ਸੀ। ਰੇਲਵੇ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਵੰਦੇ ਭਾਰਤ ਸੈਮੀ ਹਾਈ ਸਪੀਡ ਟਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਹੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਪਿਛਲੇ ਇੱਕ ਮਹੀਨੇ ਵਿੱਚ ਹੀ ਇਹ ਰੇਲ ਗੱਡੀ ਤਿੰਨ ਵਾਰ ਪਸ਼ੂਆਂ ਨਾਲ ਟਕਰਾ ਕੇ ਨੁਕਸਾਨੀ ਗਈ ਹੈ।
----------- Advertisement -----------
ਗੁਜਰਾਤ: ਵੰਦੇ ਭਾਰਤ ਟਰੇਨ ਦੀ ਲਪੇਟ ‘ਚ ਆਉਣ ਨਾਲ ਔਰਤ ਦੀ ਮੌਤ
Published on
----------- Advertisement -----------
----------- Advertisement -----------












