December 8, 2024, 11:41 pm
----------- Advertisement -----------
HomeNewsBreaking Newsਮਣੀਪੁਰ 'ਚ ਹਿੰਸਾ ਦੌਰਾਨ ਚੋਣਾਂ ਕਰਵਾਉਣਾ ਮੁਸ਼ਕਿਲ , ਲੋਕਾਂ ਨੇ ਕਿਹਾ- 'ਚੋਣਾਂ...

ਮਣੀਪੁਰ ‘ਚ ਹਿੰਸਾ ਦੌਰਾਨ ਚੋਣਾਂ ਕਰਵਾਉਣਾ ਮੁਸ਼ਕਿਲ , ਲੋਕਾਂ ਨੇ ਕਿਹਾ- ‘ਚੋਣਾਂ ਨਹੀਂ, ਸ਼ਾਂਤੀ ਚਾਹੀਦੀ ਹੈ’

Published on

----------- Advertisement -----------

ਮਣੀਪੁਰ, 4 ਅਪ੍ਰੈਲ 2024 – ਮਣੀਪੁਰ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ। ਇਸ ਨੇ ਕੁਝ ਸਥਾਨਕ ਪਾਰਟੀਆਂ ਨਾਲ ਗਠਜੋੜ ਕੀਤਾ ਹੈ। ਨੈਸ਼ਨਲ ਪੀਪਲਜ਼ ਪਾਰਟੀ ਯਾਨੀ NPP ਅਤੇ ਨਾਗਾ ਪੀਪਲਜ਼ ਫਰੰਟ ਯਾਨੀ NPF ਇਸ ਗਠਜੋੜ ਦਾ ਹਿੱਸਾ ਹਨ। ਭਾਜਪਾ ਨੇ ਸਿਰਫ਼ ਮਣੀਪੁਰ ਤੋਂ ਉਮੀਦਵਾਰ ਖੜ੍ਹਾ ਕੀਤਾ ਹੈ। ਜਦਕਿ ਬਾਹਰੀ ਮਣੀਪੁਰ ਵਿੱਚ NPF ਦਾ ਸਮਰਥਨ ਕਰ ਰਹੀ ਹੈ। 2019 ਦੀਆਂ ਚੋਣਾਂ ‘ਚ ਭਾਜਪਾ ਨੇ ਦੋਵਾਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਪਾਰਟੀ ਨੇ ਸਿਰਫ ਅੰਦਰੂਨੀ ਮਣੀਪੁਰ ਸੀਟ ਜਿੱਤੀ ਸੀ। ਐਨਪੀਐਫ ਨੇ ਬਾਹਰੀ ਮਣੀਪੁਰ ਵਿੱਚ ਭਾਜਪਾ ਨੂੰ ਹਰਾਇਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਵੀ ਦੋਵੇਂ ਸੀਟਾਂ ਭਾਜਪਾ ਅਤੇ ਐਨਪੀਐਫ ਕੋਲ ਹੀ ਰਹਿਣਗੀਆਂ।

ਕਾਂਗਰਸ ਮਨੀਪੁਰ ਦੀਆਂ ਦੋਵੇਂ ਸੀਟਾਂ ‘ਤੇ ਚੋਣ ਲੜ ਰਹੀ ਹੈ। ਪਾਰਟੀ ਨੇ ਅੰਦਰੂਨੀ ਮਣੀਪੁਰ ਤੋਂ ਪ੍ਰੋ. ਅਕੋਇਜਾਮ ਬਿਮੋਲ ਅਤੇ ਅਲਫ੍ਰੇਡ ਕੇ ਆਰਥਰ ਨੂੰ ਬਾਹਰੀ ਮਣੀਪੁਰ ਤੋਂ ਟਿਕਟ ਦਿੱਤੀ ਗਈ ਹੈ। 2019 ‘ਚ ਵੀ ਪਾਰਟੀ ਨੇ ਦੋਵਾਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਉਸ ਨੂੰ 24% ਵੋਟਾਂ ਮਿਲੀਆਂ, ਪਰ ਇੱਕ ਵੀ ਸੀਟ ਨਹੀਂ ਮਿਲੀ ਸੀ।

ਇਸ ਦੇ ਨਾਲ ਹੀ ਭਾਰਤੀ ਕਮਿਊਨਿਸਟ ਪਾਰਟੀ ਯਾਨੀ ਸੀਪੀਆਈ ਇਕ ਸੀਟ ‘ਤੇ ਚੋਣ ਲੜ ਰਹੀ ਹੈ। ਪਾਰਟੀ ਨੇ ਅੰਦਰੂਨੀ ਮਣੀਪੁਰ ਸੀਟ ਲਈ ਉਮੀਦਵਾਰ ਉਤਾਰਿਆ ਹੈ। 2019 ਦੀਆਂ ਚੋਣਾਂ ‘ਚ ਵੀ ਪਾਰਟੀ ਨੇ ਇਸ ਸੀਟ ‘ਤੇ ਹੀ ਚੋਣ ਲੜੀ ਸੀ, ਪਰ ਹਾਰ ਗਈ ਸੀ।

ਪਰ ਮਣੀਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ, ‘ਅਸੀਂ ਚੋਣਾਂ ਨਹੀਂ ਚਾਹੁੰਦੇ। ਜੇਕਰ ਚੋਣਾਂ ਹੋਣਗੀਆਂ ਤਾਂ ਉਸ ਨਾਲ ਸਾਡਾ ਕੀ ਹੋਵੇਗਾ ? ਸਾਡੇ ਬੱਚੇ ਆਪਸ ਵਿੱਚ ਲੜ ਰਹੇ ਹਨ। ਇਹ ਲੜਾਈ ਖਤਮ ਹੋਣੀ ਚਾਹੀਦੀ ਹੈ। ਮਣੀਪੁਰ ਅਤੇ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਫਿਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਨਹੀਂ ਕਹਿ ਰਹੇ ਹਨ। ਇੱਥੇ ਸਰਕਾਰ ਹੋਣ ਤੋਂ ਬਾਅਦ ਵੀ ਲੱਗਦਾ ਹੈ ਕਿ ਸਾਡਾ ਕੋਈ ਨਹੀਂ ਹੈ। ਫਿਰ ਚੋਣਾਂ ਦਾ ਕੀ ਮਤਲਬ ?

ਮਨੀਪੁਰ ਵਿੱਚ ਮੈਤਈ ਅਤੇ ਕੁਕੀ ਦਰਮਿਆਨ 3 ਮਈ 2023 ਤੋਂ ਯਾਨੀ ਕਿ ਪਿਛਲੇ 11 ਮਹੀਨਿਆਂ ਤੋਂ ਹਿੰਸਾ ਚੱਲ ਰਹੀ ਹੈ। ਇਸ ਹਿੰਸਾ ਦਰਮਿਆਨ 2 ਲੋਕ ਸਭਾ ਸੀਟਾਂ ਲਈ ਦੋ ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ। ਅੰਦਰੂਨੀ ਮਣੀਪੁਰ ਸੀਟ ‘ਤੇ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਜਦੋਂ ਕਿ ਬਾਹਰੀ ਮਣੀਪੁਰ ਲਈ ਚੋਣਾਂ 26 ਅਪ੍ਰੈਲ ਨੂੰ ਹੋਣਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਔਰਤ ਦਾ ਕਤਲ ਕਰਨ ਮਗਰੋਂ ਨੌਜਵਾਨ ਨੇ ਲਗਾਈ ਅੱਗ ,ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ

 ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿੱਚ ਪਿੰਡ ਬੋੜਾਵਾਲ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਔਰਤ...

ਪੰਜਾਬ ‘ਚ ਅੱਜ ਸ਼ਾਮ ਤੋਂ ਵਿਗੜੇਗਾ ਮੌਸਮ, ਦੋ ਦਿਨ ਮੀਂਹ

ਮਾਨਸੂਨ ਤੋਂ ਬਾਅਦ ਪਿਛਲੇ 2 ਮਹੀਨਿਆਂ ਦੇ ਸੋਕੇ ਤੋਂ ਬਾਅਦ ਹੁਣ ਹਲਕੀ ਬਾਰਿਸ਼ ਹੋਣ...

ਐਚ ਐਸ ਫੂਲਕਾ ਨੇ ਕੀਤਾ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਐਲਾਨ,ਕਿਹਾ ਲੋੜ ਹੈ ਨਵੀਂ ਸ਼ੁਰੂਆਤ ਦੀ

ਵੀਓਪੀ ਬਿਓਰੋ: ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਸ਼ਨੀਵਾਰ ਨੂੰ ਮੁੜ ਸਿਆਸਤ ਵਿੱਚ ਆਉਣ ਦਾ...

 ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਦਾ ਮਾਮਲਾ ਗਰਮਾਇਆ, ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਕੀਤੀ ਮੰਗ

ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ...

ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਚੌੜਾ ਖਿਲਾਫ ਕਾਰਵਾਈ ਦੀ ਉਠੀ ਮੰਗ,ਦਿੱਤਾ ਮੰਗ ਪੱਤਰ

GPC ਦੇ ਅੰਤਰਿਮ ਕਮੇਟੀ ਦੇ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਕਤ ਸਾਹਿਬਹ ਦੇ ਜਥੇਦਾਰ...

ਇਸ ਪਿੰਡ ਚ ਨਸ਼ਾ ਵੇਚਣ ਵਾਲਿਆਂ ਦੀ ਨਹੀਂ ਖੈਰ,ਹੋਵੇਗੀ ਇਹ ਕਾਰਵਾਈ

ਨਾਭਾ ਬਲਾਕ ਦੇ ਪਿੰਡ ਭੋਜੌਮਾਜਰੀ ਦੀ ਪੰਚਾਇਤ ਅਤੇ ਪਿੰਡ ਵਾਸੀਆ ਦੇ ਵੱਲੋਂ ਨਵੇਕਲੀ ਪਹਿਲ।...

ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਬਲ ਦਾ ਇਸਤਮਾਲ,ਵਾਪਿਸ ਪਰਤੇ ਕਿਸਾਨ

ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ...

ਕੈਨੇਡਾ ਚ ਬਦਮਾਸ਼ਾਂ ਨੇ ਉਜਾੜ ਦਿੱਤਾ ਮਾਪਿਆਂ ਦਾ ਸੰਸਾਰ, ਨੌਜਵਾਨ ਦਾ ਗੋਲੀਆਂ ਮਾਰਕੇ ਕਤਲ

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ...

ਗੁਰੂ ਘਰ ਦੇ ਸਾਹਮਣੇ ਧਰਨੇ ‘ਤੇ ਬੈਠੇ ਕਿਸਾਨ !ਮੁਆਵਜ਼ਾ ਨਾਲ ਮਿਲਣ ‘ਤੇ ਲਾ ਦਿੱਤਾ ਧਰਨਾ

ਬਠਿੰਡਾ ਦੇ ਪਿੰਡ ਲੇਲੇਵਾਲ ਵਿੱਚ ਮੁਆਵਜ਼ਾ ਨਾਲ ਮਿਲਣ ‘ਤੇ ਗੈਸ ਪਾਈਪ ਲਾਈਨਾਂ ਵਿੱਚ ਕੰਮ...