ਤ੍ਰਿਪੁਰਾ ‘ਚ ਅੱਜ ਯਾਨੀ ਬੁੱਧਵਾਰ ਨੂੰ ਮੁੱਖ ਮੰਤਰੀ ਮਾਣਿਕ ਸਾਹਾ ਨੇ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਮੌਜੂਦ ਸਨ। ਇਹ ਸਮਾਰੋਹ ਅਗਰਤਲਾ ਦੇ ਸਵਾਮੀ ਵਿਵੇਕਾਨੰਦ ਮੈਦਾਨ ਵਿੱਚ ਹੋਇਆ। ਸੀਐਮ ਮਾਨਿਕ ਸਾਹਾ ਤੋਂ ਬਾਅਦ ਉਨ੍ਹਾਂ ਦੀ ਕੈਬਨਿਟ ਦੇ ਮੰਤਰੀਆਂ ਨੇ ਵੀ ਸਹੁੰ ਚੁੱਕੀ।
ਸਾਹਾ ਦੇ ਨਵੇਂ ਮੰਤਰੀ ਮੰਡਲ ਵਿੱਚ ਭਾਜਪਾ ਅਤੇ ਆਈਪੀਐਫਟੀ ਮੈਂਬਰਾਂ ਨੇ ਸਹੁੰ ਚੁੱਕੀ। ਰਾਜਪਾਲ ਸਤਿਆਦੇਵ ਨਰਾਇਣ ਆਰੀਆ ਨੇ ਰਤਨ ਲਾਲ ਨਾਥ, ਪ੍ਰਣਜੀਤ ਸਿੰਘਾ ਰਾਏ, ਸੰਤਾਨਾ ਚਕਮਾ, ਟਿੰਕੂ ਰਾਏ ਅਤੇ ਵਿਕਾਸ ਦੇਬਰਮਾ ਸਮੇਤ ਅੱਠ ਮੰਤਰੀਆਂ ਨੂੰ ਸਹੁੰ ਚੁਕਾਈ। ਇਨ੍ਹਾਂ ਵਿੱਚੋਂ ਪੰਜ ਨਵੇਂ ਚਿਹਰੇ ਹਨ, ਜਦੋਂਕਿ ਪਹਿਲਾਂ ਮੰਤਰੀ ਮੰਡਲ ਦਾ ਹਿੱਸਾ ਰਹੇ ਚਾਰ ਮੰਤਰੀਆਂ ਨੂੰ ਵੀ ਨਵੀਂ ਕੈਬਨਿਟ ਵਿੱਚ ਥਾਂ ਮਿਲੀ ਹੈ।
----------- Advertisement -----------
ਮਾਣਿਕ ਸਾਹਾ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਦੂਜੀ ਵਾਰ ਸੰਭਾਲੀ ਜ਼ਿੰਮੇਵਾਰੀ
Published on
----------- Advertisement -----------
----------- Advertisement -----------