ਸ਼ਾਪੂਰਜੀ ਪਾਲੋਨਜੀ ਗਰੁੱਪ ਦੇ ਮੁੱਖ ਕਾਰੋਬਾਰੀ ਪਾਲੋਨਜੀ ਮਿਸਤਰੀ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 93 ਸਾਲ ਸੀ। ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿਸਤਰੀ ਨੇ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ।ਪਾਲੋਨਜੀ ਮਿਸਤਰੀ ਟਾਟਾ ਸਮੂਹ ਵਿੱਚ 18.4 ਪ੍ਰਤੀਸ਼ਤ ਹਿੱਸੇਦਾਰੀ ਦੇ ਨਾਲ ਸਭ ਤੋਂ ਵੱਡੇ ਵਿਅਕਤੀਗਤ ਸ਼ੇਅਰਧਾਰਕ ਸਨ।
ਦੱਸ ਦੇਈਏ ਕਿ ਸ਼ਾਪੂਰਜੀ ਪਾਲੋਨਜੀ ਗਰੁੱਪ ਦਾ ਕਾਰੋਬਾਰ ਇੰਜੀਨੀਅਰਿੰਗ, ਨਿਰਮਾਣ, ਬੁਨਿਆਦੀ ਢਾਂਚਾ, ਰੀਅਲ ਅਸਟੇਟ, ਜਲ ਊਰਜਾ ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਇਸ ਸਮੂਹ ਵਿੱਚ ਲਗਭਗ 50,000 ਕਰਮਚਾਰੀ ਹਨ। ਕੰਪਨੀ ਦੀ ਤਰਫੋਂ ਕਿਹਾ ਗਿਆ ਹੈ ਕਿ ਇਹ ਸਮੂਹ ਦੁਨੀਆ ਦੇ 50 ਦੇਸ਼ਾਂ ਵਿੱਚ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪਾਲੋਨਜੀ ਮਿਸਤਰੀ ਦਾ ਜਨਮ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਸਾਲ 2016 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਪਾਸੀ ਪੇਰੀਨ ਡੁਬਾਸ ਅਤੇ ਚਾਰ ਬੱਚੇ ਸ਼ਾਪੂਰ ਮਿਸਤਰੀ, ਸਾਇਰਸ ਮਿਸਤਰੀ (ਪੁੱਤਰ) ਅਤੇ ਲੈਲਾ ਮਿਸਤਰੀ ਅਤੇ ਅਲੂ ਮਿਸਤਰੀ (ਧੀਆਂ) ਛੱਡ ਗਏ ਹਨ। ਉਨ੍ਹਾਂ ਦਾ ਪੁੱਤਰ ਸਾਇਰਸ ਮਿਸਤਰੀ 2012 ਤੋਂ 2016 ਤੱਕ ਟਾਟਾ ਗਰੁੱਪ ਦਾ ਚੇਅਰਮੈਨ ਸੀ।
----------- Advertisement -----------
ਕਾਰੋਬਾਰੀ ਪਾਲੋਨਜੀ ਮਿਸਤਰੀ ਦਾ 93 ਸਾਲ ਦੀ ਉਮਰ ‘ਚ ਦਿਹਾਂਤ
Published on
----------- Advertisement -----------
----------- Advertisement -----------












