ਪਾਕਿਸਤਾਨ ਦੀ ਸਿਆਸਤ ਦੇ ਅਹਿਮ ਫੈਸਲੇ ਦੇ ਦਿਨ ਨੇੜੇ ਆ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਬੇਭਰੋਸਗੀ ਮਤੇ ‘ਤੇ 31 ਮਾਰਚ ਨੂੰ ਸ਼ਾਮ 4 ਵਜੇ ਤੋਂ ਬਹਿਸ ਹੋਵੇਗੀ। ਇਸ ਤੋਂ ਬਾਅਦ ਵੋਟਿੰਗ ਹੋਵੇਗੀ। ਵੋਟਿੰਗ ਤੋਂ ਪਹਿਲਾਂ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਮਰਾਨ ਸਰਕਾਰ ਵਿੱਚ ਗਠਜੋੜ ਪਾਰਟੀ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐਮਕਿਊਐਮ-ਪੀ) ਵੀ ਵਿਰੋਧੀ ਧਿਰ ਵਿੱਚ ਸ਼ਾਮਲ ਹੋ ਗਈ ਹੈ।
ਮੰਗਲਵਾਰ ਦੇਰ ਰਾਤ ਹੋਈ ਬੈਠਕ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਬਿਲਾਵਲ ਭੁੱਟੋ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। MQM-P ਦੇ ਜਾਣ ਤੋਂ ਬਾਅਦ ਇਮਰਾਨ ਸਰਕਾਰ ‘ਚ ਹੁਣ ਸਿਰਫ 164 ਸੰਸਦ ਮੈਂਬਰ ਬਚੇ ਹਨ, ਜਦਕਿ ਵਿਰੋਧੀ ਧਿਰ ਕੋਲ ਹੁਣ 177 ਸੰਸਦ ਮੈਂਬਰਾਂ ਦਾ ਸਮਰਥਨ ਹੈ। ਨੈਸ਼ਨਲ ਅਸੈਂਬਲੀ ਵਿਚ ਬਹੁਮਤ ਲਈ 172 ਦਾ ਅੰਕੜਾ ਹੋਣਾ ਜ਼ਰੂਰੀ ਹੈ।
----------- Advertisement -----------
ਇਮਰਾਨ ਸਰਕਾਰ ਦਾ ਡਿੱਗਣਾ ਲਗਭਗ ਤੈਅ, ਇਕ ਹੋਰ ਪਾਰਟੀ ਨੇ ਛੱਡਿਆ ਸਾਥ
Published on
----------- Advertisement -----------
----------- Advertisement -----------









