ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ (1 ਮਈ) ਨੂੰ ਗੁਜਰਾਤ ਦੌਰੇ ‘ਤੇ ਹਨ। ਪਹਿਲੇ ਦਿਨ ਉਹ ਦੁਪਹਿਰ 3.30 ਵਜੇ ਬਨਾਸਕਾਂਠਾ ਪਹੁੰਚਣਗੇ। ਇੱਥੇ ਡੀਸਾ ਵਿਖੇ ਉਹ ਜਨਤਕ ਮੀਟਿੰਗ ਕਰਨਗੇ। ਇਸ ਤੋਂ ਬਾਅਦ ਸ਼ਾਮ 5.15 ਵਜੇ ਸਾਬਰਕਾਂਠਾ ਜਾਣਗੇ। ਇੱਥੇ ਪ੍ਰਧਾਨ ਮੰਤਰੀ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।
ਭਾਜਪਾ ਨੇ ਬਨਾਸਕਾਂਠਾ ਲੋਕ ਸਭਾ ਸੀਟ ਤੋਂ ਰੇਖਾਬੇਨ ਚੌਧਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਅਤੇ ਤੁਸ਼ਾਰ ਚੌਧਰੀ ਸਾਬਰਕਾਂਠਾ ਤੋਂ ਚੋਣ ਮੈਦਾਨ ਵਿੱਚ ਹਨ। ਤੀਜੇ ਪੜਾਅ ਵਿੱਚ ਗੁਜਰਾਤ ਦੀਆਂ 26 ਵਿੱਚੋਂ 25 ਲੋਕ ਸਭਾ ਸੀਟਾਂ ਉੱਤੇ 7 ਮਈ ਨੂੰ ਵੋਟਿੰਗ ਹੋਣੀ ਹੈ। ਇਸ ਦਾ ਕਾਰਨ ਹੈ ਕਿ ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਬਿਨਾਂ ਮੁਕਾਬਲਾ ਭਾਜਪਾ ਦੇ ਖਾਤੇ ਵਿੱਚ ਚਲੀ ਗਈ ਹੈ। ਇੱਥੋਂ ਭਾਜਪਾ ਦੇ ਮੁਕੇਸ਼ ਦਲਾਲ ਨਿਰਵਿਰੋਧ ਚੁਣੇ ਗਏ ਹਨ। ਇਸ ਤੋਂ ਪਹਿਲਾ ਮੰਗਲਵਾਰ ਨੂੰ ਪੀਐਮ ਮੋਦੀ ਨੇ ਮਹਾਰਾਸ਼ਟਰ ਅਤੇ ਤੇਲੰਗਾਨਾ ਵਿੱਚ ਚੋਣ ਰੈਲੀਆਂ ਕੀਤੀਆਂ ਸਨ।
----------- Advertisement -----------
PM ਮੋਦੀ ਦੇ ਗੁਜਰਾਤ ਦੌਰੇ ਦਾ ਅੱਜ ਪਹਿਲਾ ਦਿਨ; ਅੱਜ ਬਨਾਸਕਾਂਠਾ ਅਤੇ ਸਾਬਰਕਾਂਠਾ ‘ਚ ਕਰਨਗੇ ਜਨ ਸਭਾ
Published on
----------- Advertisement -----------
----------- Advertisement -----------












