ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸੀਨੀਅਰ ਕਾਂਗਰਸੀ ਆਗੂ ਡਾ. ਕਮਲਾ ਬੈਨੀਵਾਲ (97) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਦੁਪਹਿਰ ਨੂੰ ਜੈਪੁਰ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਏ।
ਪ੍ਰਾਪਤ ਜਾਣਕਾਰੀ ਅਨੁਸਟ ਜਵਾਹਰ ਸਰਕਲ ਨੇੜੇ ਸਥਿਤ ਆਪਣੀ ਰਿਹਾਇਸ਼ ‘ਤੇ ਅੱਜ ਖਾਣਾ ਖਾਣ ਦੌਰਾਨ ਜਦੋਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਪਰਿਵਾਰ ਵਾਲੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਭਲਕੇ ਜੈਪੁਰ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਸਾਬਕਾ ਸੀਐਮ ਅਸ਼ੋਕ ਗਹਿਲੋਤ, ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਟਾਸਰਾ, ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਸਮੇਤ ਕਈ ਨੇਤਾਵਾਂ ਨੇ ਕਮਲਾ ਬੈਨੀਵਾਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਕਮਲਾ ਬੈਨੀਵਾਲ ਦਾ ਇੱਕ ਪੁੱਤਰ ਅਤੇ ਚਾਰ ਧੀਆਂ ਹਨ। ਉਨ੍ਹਾਂ ਦਾ ਪੁੱਤਰ ਆਲੋਕ ਬੈਨੀਵਾਲ ਸ਼ਾਹਪੁਰਾ ਤੋਂ ਆਜ਼ਾਦ ਵਿਧਾਇਕ ਰਹਿ ਚੁੱਕਾ ਹੈ।
ਕਮਲਾ ਬੈਨੀਵਾਲ ਗੁਜਰਾਤ ਦੀ ਰਾਜਪਾਲ ਅਤੇ 7 ਵਾਰ ਵਿਧਾਇਕ ਰਹਿ ਚੁੱਕੀ ਹੈ। ਗੁਜਰਾਤ ਦੇ ਰਾਜਪਾਲ ਹੁੰਦਿਆਂ ਉਨ੍ਹਾਂ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਕਈ ਮਾਮਲਿਆਂ ‘ਤੇ ਮਤਭੇਦ ਸਨ, ਜਿਨ੍ਹਾਂ ਦੀ ਕਾਫੀ ਚਰਚਾ ਹੋਈ ਸੀ। ਕਮਲਾ ਬਨੀਵਾਲ ਗਹਿਲੋਤ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਵੀ ਸੰਭਾਲ ਚੁੱਕੀ ਸੀ। ਕਮਲਾ ਬੈਨੀਵਾਲ ਦਾ ਜਨਮ 12 ਜਨਵਰੀ 1927 ਨੂੰ ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਗੋਰੀਰ ਪਿੰਡ ਵਿੱਚ ਇੱਕ ਜਾਟ ਪਰਿਵਾਰ ਵਿੱਚ ਹੋਇਆ ਸੀ। ਉਹ ਗੁਜਰਾਤ ਦੇ ਨਾਲ-ਨਾਲ ਤ੍ਰਿਪੁਰਾ, ਮਿਜ਼ੋਰਮ ਦੀ ਰਾਜਪਾਲ ਵੀ ਰਹਿ ਚੁੱਕੀ ਹੈ। ਉਹ ਰਾਜਸਥਾਨ ਦੀ ਕਾਂਗਰਸ ਸਰਕਾਰ ਵਿੱਚ ਕਈ ਅਹਿਮ ਅਹੁਦਿਆਂ ’ਤੇ ਰਹਿ ਚੁੱਕੀ ਹੈ।
----------- Advertisement -----------
ਰਾਜਸਥਾਨ ਦੀ ਸਾਬਕਾ ਉਪ ਮੁੱਖ ਮੰਤਰੀ ਕਮਲਾ ਬੈਨੀਵਾਲ ਦਾ ਦਿਹਾਂਤ
Published on
----------- Advertisement -----------
----------- Advertisement -----------