ਲੋਕ ਸਭਾ ਚੋਣਾਂ ਦੌਰਾਨ ਵਿਵਾਦਤ ਬਿਆਨਾਂ ਨਾਲ ਘਿਰੇ ਕਾਂਗਰਸ ਨੇਤਾ ਸੈਮ ਪਿਤਰੋਦਾ ਨੇ ਬੁੱਧਵਾਰ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਿੱਤੀ। ਉਨ੍ਹਾਂ ਨੇ ਐਕਸ ‘ਤੇ ਲਿਖਿਆ- ਪਿਤਰੋਦਾ ਨੇ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ ਹੈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ।
ਦਰਅਸਲ, ਬੁੱਧਵਾਰ ਸਵੇਰੇ ਪਿਤਰੋਦਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਕਹਿ ਰਹੇ ਸਨ ਕਿ ਭਾਰਤ ਵਿੱਚ ਪੂਰਬ ਦੇ ਲੋਕ ਚੀਨੀ ਅਤੇ ਦੱਖਣ ਦੇ ਲੋਕ ਅਫਰੀਕੀ ਲੱਗਦੇ ਹਨ। ਇਸ ਬਿਆਨ ਦੇ ਸਾਹਮਣੇ ਆਉਣ ਤੋਂ ਕੁਝ ਸਮੇਂ ਬਾਅਦ ਹੀ ਕਾਂਗਰਸ ਨੇ ਇਸ ਤੋਂ ਦੂਰੀ ਬਣਾ ਲਈ। ਕਾਂਗਰਸ ਨੇ ਕਿਹਾ ਕਿ ਭਾਰਤ ਦੀ ਵਿਭਿੰਨਤਾ ਦੀ ਇਹ ਪਰਿਭਾਸ਼ਾ ਸਵੀਕਾਰ ਨਹੀਂ ਹੈ। ਇਹ ਗਲਤ ਹੈ।
ਸੈਮ ਪਿਤਰੋਦਾ ਦੇ ਇਸ ਬਿਆਨ ਤੋਂ ਬਾਅਦ ਜੈਰਾਮ ਰਮੇਸ਼ (ਕਾਂਗਰਸ) ਨੇ ਕਿਹਾ ਸੀ ਕਿ “ਭਾਰਤ ਦੀ ਵਿਭਿੰਨਤਾ ਬਾਰੇ ਸੈਮ ਪਿਤਰੋਦਾ ਵੱਲੋਂ ਦਿੱਤਾ ਗਿਆ ਬਿਆਨ ਗਲਤ ਅਤੇ ਅਸਵੀਕਾਰਯੋਗ ਹਨ। ਇੰਡੀਅਨ ਨੈਸ਼ਨਲ ਕਾਂਗਰਸ ਆਪਣੇ ਆਪ ਨੂੰ ਇਨ੍ਹਾਂ ਸਮਾਨਤਾਵਾਂ ਤੋਂ ਪੂਰੀ ਤਰ੍ਹਾਂ ਵੱਖ ਕਰਦੀ ਹੈ।
----------- Advertisement -----------
ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ
Published on
----------- Advertisement -----------
----------- Advertisement -----------