ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸੋਮਵਾਰ ਸਵੇਰੇ 7 ਵਜੇ ਤੇਜ਼ ਮੀਂਹ ਕਾਰਨ ਸ਼ਿਵ ਬਾਵੜੀ ਮੰਦਰ ਢਿੱਗਾਂ ਦੀ ਲਪੇਟ ‘ਚ ਆ ਗਿਆ। ਇਸ ਕਾਰਨ ਇੱਥੇ ਮੌਜੂਦ 25 ਤੋਂ ਵੱਧ ਲੋਕ ਮਲਬੇ ਹੇਠ ਦੱਬ ਗਏ। ਹੁਣ ਤੱਕ 2 ਬੱਚਿਆਂ ਸਮੇਤ 4 ਲਾਸ਼ਾਂ ਕੱਢੀਆਂ ਗਈਆਂ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਇਹ ਮੰਦਰ ਸ਼ਿਮਲਾ ਦੇ ਉਪਨਗਰ ਬਾਲੂਗੰਜ ਖੇਤਰ ਵਿੱਚ ਸਥਿਤ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਸਾਉਣ ਮਹੀਨੇ ਦਾ ਸੋਮਵਾਰ ਹੋਣ ਕਾਰਨ ਮੰਦਰ ‘ਚ ਸਵੇਰ ਤੋਂ ਹੀ ਭੀੜ ਸੀ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਟਵੀਟ ਕਰ ਕਿਹਾ ਕਿ ਸ਼ਿਮਲਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਮਰ ਹਿੱਲ ’ਤੇ ਸ਼ਿਵ ਮੰਦਰ ਭਾਰੀ ਮੀਂਹ ਕਾਰਨ ਢਹਿ ਗਿਆ। ਹੁਣ ਤੱਕ ਨੌਂ ਲਾਸ਼ਾਂ ਕੱਢੀਆਂ ਗਈਆਂ ਹਨ। ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ।












