ਸਪੇਨ ਦੇ ਮਰਸੀਆ ਸ਼ਹਿਰ ਦੇ ਇੱਕ ਨਾਈਟ ਕਲੱਬ ਵਿੱਚ ਐਤਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ। 4 ਲੋਕ ਜ਼ਖਮੀ ਹੋਏ ਹਨ। ਰਾਇਟਰਜ਼ ਮੁਤਾਬਕ ਅੱਗ ਲੱਗਣ ਤੋਂ ਬਾਅਦ ਕਲੱਬ ਦੀ ਛੱਤ ਡਿੱਗ ਗਈ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ।
ਅੱਗ ਲੱਗਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਹਾਦਸੇ ‘ਚ ਜ਼ਖਮੀ ਹੋਏ ਇਕ ਵਿਅਕਤੀ ਨੇ ਦੱਸਿਆ- ਕਲੱਬ ‘ਚ ਅਚਾਨਕ ਲਾਈਟਾਂ ਚਲੀਆਂ ਗਈਆਂ। ਹਫੜਾ-ਦਫੜੀ ਮੱਚ ਗਈ। ਕੁਝ ਲੋਕ ਰੌਲਾ ਪਾ ਰਹੇ ਸਨ ਕਿ ਅੱਗ ਲੱਗ ਗਈ ਹੈ। ਫਿਰ ਫਾਇਰ ਅਲਾਰਮ ਵੱਜ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ- ਅੱਗ ਲੱਗਣ ਕਾਰਨ ਲਾ ਫੋਂਡਾ ਕਲੱਬ ਦੀ ਛੱਤ ਡਿੱਗ ਗਈ। ਇਸ ਕਾਰਨ ਲੋਕਾਂ ਨੂੰ ਲੱਭਣਾ ਮੁਸ਼ਕਿਲ ਹੋ ਰਿਹਾ ਹੈ। ਸਾਨੂੰ ਫਿਲਹਾਲ ਇਹ ਨਹੀਂ ਪਤਾ ਕਿ ਅੱਗ ਸਭ ਤੋਂ ਪਹਿਲਾਂ ਕਿੱਥੇ ਲੱਗੀ, ਪਰ ਸਾਨੂੰ ਪਹਿਲੀ ਮੰਜ਼ਿਲ ‘ਤੇ 7 ਲਾਸ਼ਾਂ ਮਿਲੀਆਂ।
----------- Advertisement -----------
ਸਪੇਨ ਦੇ ਨਾਈਟ ਕਲੱਬ ‘ਚ ਲੱਗੀ ਭਿਆਨਕ ਅੱ.ਗ, 13 ਮੌ.ਤਾਂ
Published on
----------- Advertisement -----------
----------- Advertisement -----------












