June 25, 2024, 11:05 am
----------- Advertisement -----------
HomeNewsBreaking NewsPM ਮੋਦੀ ਨੇ ਆਪਣੇ ਕੋਲ ਰੱਖੇ ਕਿਹੜੇ-ਕਿਹੜੇ ਮੰਤਰਾਲੇ? ਪੜ੍ਹੋ ਵੇਰਵਾ

PM ਮੋਦੀ ਨੇ ਆਪਣੇ ਕੋਲ ਰੱਖੇ ਕਿਹੜੇ-ਕਿਹੜੇ ਮੰਤਰਾਲੇ? ਪੜ੍ਹੋ ਵੇਰਵਾ

Published on

----------- Advertisement -----------

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਤੀਜੀ ਸਰਕਾਰ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਪ੍ਰਧਾਨ ਮੰਤਰੀ ਅਹੁਦੇ ਦੇ ਨਾਲ-ਨਾਲ ਮੋਦੀ ਕਈ ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਉਹ ਪਰਸੋਨਲ, ਪਰਮਾਣੂ ਊਰਜਾ, ਪੁਲਾੜ ਅਤੇ ਸਾਰੇ ਪ੍ਰਮੁੱਖ ਨੀਤੀ ਮੁੱਦਿਆਂ ਦੇ ਮੰਤਰਾਲੇ ਦੇ ਇੰਚਾਰਜ ਹੋਣਗੇ। ਇਸ ਤੋਂ ਇਲਾਵਾ ਹੋਰ ਵਿਭਾਗ ਜੋ ਕਿਸੇ ਹੋਰ ਮੰਤਰੀ ਨੂੰ ਨਹੀਂ ਦਿੱਤੇ ਗਏ ਹਨ, ਉਨ੍ਹਾਂ ਦੀ ਕਮਾਨ ਵੀ ਪੀਐੱਮ ਮੋਦੀ ਦੇ ਹੱਥਾਂ ‘ਚ ਹੋਵੇਗੀ।
ਦੱਸ ਦਈਏ ਕਿ ਮੋਦੀ 3.0 ‘ਚ ਜ਼ਿਆਦਾਤਰ ਵੱਡੇ ਕੈਬਨਿਟ ਮੰਤਰੀਆਂ ਦੇ ਵਿਭਾਗ ਬਰਕਰਾਰ ਰੱਖੇ ਗਏ ਹਨ। ਟਾਪ-4 ਦੇ ਪੋਰਟਫੋਲੀਓ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ‘ਚ ਵੀ ਰਾਜਨਾਥ ਸਿੰਘ ਨੂੰ ਹੀ ਰੱਖਿਆ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਕੋਲ ਇਹੀ ਮੰਤਰਾਲਾ ਸੀ। ਅਮਿਤ ਸ਼ਾਹ ਨੂੰ ਵੀ ਗ੍ਰਹਿ ਅਤੇ ਸਹਿਕਾਰਤਾ ਮੰਤਰਾਲੇ ਵਿੱਚ ਬਰਕਰਾਰ ਰੱਖਿਆ ਗਿਆ ਹੈ। ਪਿਛਲੀ ਸਰਕਾਰ ਵਿੱਚ ਵੀ ਉਨ੍ਹਾਂ ਨੇ ਗ੍ਰਹਿ ਅਤੇ ਸਹਿਕਾਰਤਾ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲੀ ਸੀ। ਨਿਤਿਨ ਗਡਕਰੀ ਸੜਕ ਅਤੇ ਰਾਜਮਾਰਗ ਮੰਤਰਾਲਾ ਬਰਕਰਾਰ ਰੱਖਣਗੇ।
ਇਸ ਦੇ ਨਾਲ ਹੀ ਨਵੀਂ ਬਣੀ ਕੇਂਦਰੀ ਮੰਤਰੀ ਮੰਡਲ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਨੂੰ ਸੰਭਾਲ ਰਹੀ ਨਿਰਮਲਾ ਸੀਤਾਰਮਨ ਕੋਲ ਪਿਛਲੀ ਸਰਕਾਰ ਵਿੱਚ ਵੀ ਇਹ ਮੰਤਰਾਲੇ ਸਨ। ਐੱਸ. ਜੈਸ਼ੰਕਰ ਪਿਛਲੀ ਮੋਦੀ ਸਰਕਾਰ ‘ਚ ਵਿਦੇਸ਼ ਮੰਤਰੀ ਸਨ। ਉਨ੍ਹਾਂ ਦਾ ਮੰਤਰਾਲਾ ਵੀ ਬਰਕਰਾਰ ਰੱਖਿਆ ਗਿਆ ਹੈ। ਪਿਯੂਸ਼ ਗੋਇਲ ਪਿਛਲੀ ਮੋਦੀ ਸਰਕਾਰ ਵਿੱਚ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸਨ। ਇਸ ਵਾਰ ਫਿਰ ਉਨ੍ਹਾਂ ਨੂੰ ਵਣਜ ਅਤੇ ਉਦਯੋਗ ਮੰਤਰਾਲੇ ਦੀ ਜ਼ਿੰਮੇਵਾਰੀ ਮਿਲੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਅਫਗਾਨਿਸਤਾਨ, ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾਇਆ

ਆਸਟ੍ਰੇਲੀਆ ਸੈਮੀਫਾਈਨਲ ਦੀ ਦੌੜ 'ਚੋਂ ਹੋਇਆ ਬਾਹਰ ਸੈਮੀਫਾਈਨਲ 'ਚ ਭਾਰਤ-ਇੰਗਲੈਂਡ ਅਤੇ ਅਫਗਾਨਿਸਤਾਨ-SA ਅਫਰੀਕਾ ਹੋਣਗੀਆਂ ਆਹਮੋ-ਸਾਹਮਣੇ ਨਵੀਂ...

ਅੰਮ੍ਰਿਤਸਰ ‘ਚ 2 ਤਸਕਰ ਗ੍ਰਿਫਤਾਰ: ਦੋਵੇਂ ਦਿੱਲੀ-ਹਰਿਆਣਾ ਦੇ ਕਾਰੋਬਾਰੀ, 29.17 ਲੱਖ ਦੀ ਡਰੱਗ ਮਨੀ ਬਰਾਮਦ, ਪਾਕਿਸਤਾਨ ਭੇਜਦੇ ਸਨ ਪੈਸੇ

ਅੰਮ੍ਰਿਤਸਰ, 25 ਜੂਨ 2024 - ਪੰਜਾਬ ਦੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚਾਰ ਦਿਨ ਪਹਿਲਾਂ...

ਜ਼ਿਲ੍ਹਾ ਤਰਨਤਾਰਨ ਵਿੱਚ ਹੁਣ ਤੱਕ 2398 ਏਕੜ ਰਕਬੇ ‘ਚ ਹੋ ਚੁੱਕੀ ਹੈ ਝੋਨੇ ਦੀ ਸਿੱਧੀ ਬਿਜਾਈ

ਤਰਨ ਤਾਰਨ: ਡਿਪਟੀ ਕਮਿਸ਼ਨਰ ਤਰਨਤਾਰਨ ਸੰਦੀਪ ਕੁਮਾਰ ਆਈ. ਏ. ਐਸ, ਦੀ ਪ੍ਰਧਾਨਗੀ ਹੇਠ ਜ਼ਿਲ੍ਹਾ...

ਲੁਧਿਆਣਾ DC ਸਾਕਸ਼ੀ ਸਾਹਨੀ ਵੱਲੋਂ ਬੁੱਢਾ ਦਰਿਆ ਨੇੜੇ ਪੈਂਦੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗ; ਪੇਸ਼ ਆ ਰਹੀਆ ਸਮੱਸਿਆਵਾਂ ਬਾਰੇ ਕੀਤਾ ਵਿਚਾਰ ਵਟਾਂਦਰਾ

ਲੁਧਿਆਣਾ- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੁੱਢਾ ਦਰਿਆ ਦੇ ਆਸ-ਪਾਸ ਪੈਂਦੇ ਪਿੰਡਾਂ ਦੇ ਲੋਕਾਂ...

ਦਰਬਾਰ ਸਾਹਿਬ ‘ਚ ਯੋਗ ਵਿਵਾਦ ਮਾਮਲਾ, SGPC ਨੇ ਜਾਰੀ ਕੀਤੇ ਕੁੱਝ ਹੋਰ ਨਵੇਂ ਨਿਯਮ, ਪਰਿਕਰਮਾ ‘ਚ ਫੋਟੋਗ੍ਰਾਫੀ ‘ਤੇ ਪਾਬੰਦੀ

ਸਿਰਫ ਪਲਾਜ਼ਾ-ਗਲਿਆਰੇ 'ਚ ਹੀ ਇਜਾਜ਼ਤ ਪੁਲਿਸ ਮਕਵਾਨਾ ਨੂੰ ਭੇਜੇਗੀ ਨੋਟਿਸ ਅੰਮ੍ਰਿਤਸਰ, 25 ਜੂਨ 2024 - ਅੰਮ੍ਰਿਤਸਰ...

ਰਜਨੀਕਾਂਤ ਨਾਲ ਨਜ਼ਰ ਆਉਣਗੇ ਸਲਮਾਨ ਖਾਨ: ਜਵਾਨ ਫਿਲਮ ਦੇ ਨਿਰਦੇਸ਼ਕ ਐਟਲੀ ਨਾਲ ਗੱਲਬਾਤ ਜਾਰੀ

ਸਿਕੰਦਰ ਦੀ ਸ਼ੂਟਿੰਗ ਖਤਮ ਕਰਕੇ ਇਸ ਫਿਲਮ ਦੀ ਸ਼ੂਟਿੰਗ ਕਰਨਗੇ ਸ਼ੁਰੂ ਨਵੀਂ ਦਿੱਲੀ, 25 ਜੂਨ...

NEET ਪੇਪਰ ਲੀਕ ਮਾਮਲੇ ‘ਚ ਹੁਣ ਤੱਕ 25 ਗ੍ਰਿਫਤਾਰੀਆਂ

ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਕੇਂਦਰੀ ਪ੍ਰੀਖਿਆ ਹੋਣੀ ਚਾਹੀਦੀ ਹੈ...

ਸਿੱਧੂ ਮੂਸੇਵਾਲਾ ਦਾ 7ਵਾਂ ‘ਡਿਲੇਮਾ’ ਗੀਤ ਹੋਇਆ ਰਿਲੀਜ਼, ਪਿੰਡ ਮੂਸੇਵਾਲਾ ‘ਚ ਫਿਲਮਾਈ ਗਈ ਗੀਤ ਦੀ ਵੀਡੀਓ

ਮੁੱਖ ਗਾਇਕ ਦੀ ਭੂਮਿਕਾ ਵਿੱਚ ਸਟੀਫਲਨ ਡੌਨ ਮੂਸੇਵਾਲਾ ਦੇ ਪਿੰਡ ਮੂਸੇਵਾਲਾ 'ਚ ਫਿਲਮਾਈ ਗਈ ਗੀਤ...

ਪੰਜ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੀ ਆਤਿਸ਼ੀ ਦੀ ਵਿਗੜੀ ਸਿਹਤ, ਸ਼ੂਗਰ ਲੈਵਲ 36 ਤੱਕ ਪਹੁੰਚਿਆ, ਹਸਪਤਾਲ ‘ਚ ਭਰਤੀ

ਨਵੀਂ ਦਿੱਲੀ, 25 ਜੂਨ 2024 - ਸੋਮਵਾਰ ਦੇਰ ਰਾਤ ਦਿੱਲੀ ਦੀ ਜਲ ਮੰਤਰੀ ਆਤਿਸ਼ੀ...