ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਚੋਣ ਜਿੱਤਣ ਲਈ ‘Showpiece’ ਨਹੀਂ ਬਣ ਸਕਦੇ। ਉਹਨਾਂ ਕਿਹਾ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਰੇਤ, ਸ਼ਰਾਬ ਅਤੇ ਕੇਬਲ ਮਾਫੀਆ ਵਧਦਾ ਰਿਹਾ ਤਾਂ ਉਹ ਪਾਰਟੀ ਨੂੰ ਸੱਤਾ ‘ਚ ਲਿਆਉਣ ਦੀ ਜ਼ਿੰਮੇਵਾਰੀ ਨਹੀਂ ਲੈਣਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਪਾਰਟੀ ਨੇਤਾਵਾਂ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਪ੍ਰਤੀ ਵਚਨਬੱਧਤਾ ਨਿਰਵਿਵਾਦ ਹੈ। ਪਰ ਮੈਂ ਪੰਜਾਬ ਨੂੰ ਧੋਖਾ ਨਹੀਂ ਦੇ ਸਕਦਾ। ਇਹ ਵਚਨਬੱਧਤਾ ਪੰਜਾਬ ਦੀ ਬਿਹਤਰੀ ਦੇ ਅਧੀਨ ਸੀ, ਨਾ ਕਿ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ।”ਸਿੱਧੂ ਨੇ ਕਿਹਾ, “ਜੇ ਕੋਈ ਕਹੇ ਕਿ ਮੈਂ ਜ਼ਿੰਮੇਵਾਰੀ ਨਿਭਾਵਾਂ ਅਤੇ ਸਰਕਾਰ ਬਣਾਵਾਂ, ਪਰ ਉਸ ਤੋਂ ਬਾਅਦ ਰੇਤ, ਸ਼ਰਾਬ ਅਤੇ ਕੇਬਲ ਮਾਫੀਆ ਵਧਦੇ ਰਹੇ, ਸਿੱਧੂ ਇਸ ਸਭ ਦਾ ਗਵਾਹ ਬਣਨ ਦੀ ਬਜਾਏ ਮਰ ਜਾਵੇਗਾ।”