October 15, 2026, 1:55 pm
----------- Advertisement -----------
HomeNewsBreaking Newsਕਿਸਾਨਾਂ ਵੱਲੋਂ CM ਮਾਨ ਦੇ ਘਿਰਾਓ ਦਾ ਐਲਾਨ, 5 ਮਾਰਚ ਨੂੰ ਟ੍ਰੈਕਟਰ-ਟਰਾਲੀਆਂ...

ਕਿਸਾਨਾਂ ਵੱਲੋਂ CM ਮਾਨ ਦੇ ਘਿਰਾਓ ਦਾ ਐਲਾਨ, 5 ਮਾਰਚ ਨੂੰ ਟ੍ਰੈਕਟਰ-ਟਰਾਲੀਆਂ ਨਾਲ ਚੰਡੀਗੜ੍ਹ ‘ਚ ਲਾਉਣਗੇ ਪੱਕਾ ਮੋਰਚਾ

Published on

----------- Advertisement -----------

ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਵੱਲੋਂ ਸ਼ਨੀਵਾਰ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਕਿਸਾਨਾਂ ਨੇ ਕਰਜ਼ ਮੁਆਫ਼ੀ ਨੂੰ ਲੈ ਕੇ 5 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਦਫਤਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਸੀਐਮ ਦਫਤਰ ਅੱਗੇ ਪੱਕਾ ਧਰਨਾ ਲਾਉਣ ਦੀ ਗੱਲ ਕਹੀ ਗਈ ਹੈ, ਜਿਸ ਲਈ ਟ੍ਰੈਕਟਰ-ਟਰਾਲੀਆਂ ‘ਚ ਰਾਸ਼ਨ ਲੈ ਕੇ ਪਹੁੰਚਣ ਬਾਰੇ ਹੋਰਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ।

ਸ਼ਨੀਵਾਰ ਮੀਟਿੰਗ ਦੌਰਾਨ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ, ਰੁਲਦੂ ਸਿੰਘ ਮਾਨਸਾ ਅਤੇ ਬੂਟਾ ਸਿੰਘ ਬੁਰਜਗਿੱਲ ਸਮੇਤ ਹਾਜ਼ਰ ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੇ ਜਿਹੜੇ ਮੁੱਖ ਮੁੱਦੇ ਹਨ, ਉਨ੍ਹਾਂ ਵਿੱਚ ਸਭ ਤੋਂ ਪਹਿਲਾ ਆਲ ਇੰਡੀਆ ਪਾਰਟੀ ਨੂੰ ਜਿਹੜੀ ਸੰਯੁਕਤ ਮੋਰਚਾ ਨੇ ਫੈਸਲਾ ਕੀਤਾ ਸੀ ਕਿ 5 ਮਾਰਚ ਨੂੰ ਸਾਰੀਆਂ ਸਟੇਟਾਂ ਦੇ ਵਿੱਚ ਮੁੱਖ ਮੰਤਰੀਆਂ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਜਾਣ, ਉਸ ਦੇ ਸਬੰਧ ਵਿੱਚ ਚੰਡੀਗੜ੍ਹ ਮੁੱਖ ਮੰਤਰੀ ਦਫਤਰ ਅੱਗੇ ਧਰਨਾ ਲਾਇਆ ਜਾਵੇਗਾ।

ਆਗੂਆਂ ਨੇ ਕਿਹਾ ਕਿ 2022 ਵਿੱਚ ਚੋਣਾਂ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਬਣੀ ਸੀ ਅਤੇ ਕਹਿੰਦੀ ਸੀ ਐਮਐਸਪੀ ਦੇਵੇਗੀ, ਉਹ ਜਿਹੜੀ ਐਮਐਸਪੀ ਦੇ ਵਿੱਚ ਫਸਲਾਂ ਦੀਆਂ ਬਾਸਮਤੀ ਆਉਂਦੀ ਹੈ ਅਤੇ ਦੋ-ਤਿੰਨ ਨਾਲ ਸਬਜ਼ੀਆਂ ਉਹਦੇ ਵਿੱਚ ਹੋਰ ਆਉਂਦੀਆਂ ਹਨ, ਜਿਹਨਾਂ ‘ਤੇ ਲਾਭ ਪੰਜਾਬ ਸਰਕਾਰ ਨੇ ਦੇਣੀ ਹੈ, ਉਹਨੂੰ ਉਹ ਐਮਐਸਪੀ ਦੇਣ ਦੀ ਗਰੰਟੀ ਕਰੇ।  ਇਸ ਤੋਂ ਇਲਾਵਾ ਜਿਹੜੀਆਂ ਰਹਿੰਦੀਆਂ ਮੰਗਾਂ ਸਾਡੀਆਂ ਦਿੱਲੀ ਮੋਰਚੇ ਦੇ ਨਾਲ ਉਹ ਸੈਂਟਰ ਦਾ ਸਬੰਧਿਤ ਵੀ ਹਨ। 

‘ਮਾਨ ਸਰਕਾਰ ਨੇ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਰੋਲਿਆ’

ਪੰਜਾਬ ਸਰਕਾਰ ਨਾਲ ਸੰਬੰਧਿਤ ਇੱਕ ਮੁੱਖ ਮੰਗ ਕਰਜੇ ਵਾਲੀ ਵੀ ਹੈ, ਜੋ ਕਿ ਪੰਜਾਬ ਅਤੇ ਕੇਂਦਰ ਦੋਵਾਂ ਸਰਕਾਰਾਂ ਨਾਲ ਜੁੜਦੀ ਹੈ। ਪੰਜਾਬ ਸਰਕਾਰ ਨੇ ਕਰਜੇ ਵਾਲੇ ਮੁੱਦੇ ਨੂੰ ਰੋਲ ਦਿੱਤਾ ਹੈ, ਜਦੋਂ ਕਿ ਪਹਿਲਾਂ ਏਜੰਡੇ ‘ਤੇ ਆਇਆ ਹੋਇਆ ਸੀ, ਕਿ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਅਸੀਂ ਕਿਸਾਨਾਂ ਦਾ ਕਰਜਾ ਖਤਮ ਕਰਾਂਗੇ ਪਰ ਮਾਨ ਸਰਕਾਰ ਨੇ ਇਸਨੂੰ ਰੋਲ ਦਿੱਤਾ ਹੈ।

ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੰਦੋਲਨ ‘ਤੇ ਬੈਠੇ ਕਿਸਾਨਾਂ ‘ਤੇ ਕੇਸ ਬਣਾਏ ਹਨ। 2 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਨਾਲ ਸੰਬਧਿਤ ਹੈ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਰਜਿਸਟਰੀਆਂ ‘ਚ ਖੂਨ ਦੇ ਰਿਸ਼ਤੇ ‘ਤੇ 2.5 % ਟੈਕਸ ਲਗਾਏ ਜਾ ਰਹੇ ਹਨ, ਸਰਕਾਰ ਉਸਨੂੰ ਤੁਰੰਤ ਰੱਦ ਕਰੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

  ਪੰਜਾਬ ਬੰਦ ਦਾ ਅਸਰ: ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ, ਅਣਮਿੱਥੇ ਸਮੇਂ ਲਈ ਮੁਫ਼ਤ ਰੱਖਣ ਦਾ ਐਲਾਨ

ਪੰਜਾਬ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ...

ਫਿਲੌਰ ‘ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ SSP, DC, DSP ਤੇ SDM ਹੋਣਗੇ ਸ਼ਾਮਲ

CM ਭਗਵੰਤ ਮਾਨ ਨੇ ਭਲਕੇ ਹਾਈ ਲੈਵਲ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵੱਲੋਂ ਕੱਲ੍ਹ...

ਝੋਟਾ ਕਤਲ ਕਾਂਡ: ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ, DSP ਖਿਲਾਫ਼ ਵੀ ਐਕਸ਼ਨ ਦੀ ਤਿਆਰੀ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਨਤਕ ਰੋਸ...

ਪਰਵਿੰਦਰ ਝੋਟਾ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, 2 ਹੋਰਾਂ ਦੇ ਨਾਮ ਆਏ ਸਾਹਮਣੇ

ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ...

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...

ਪੰਜਾਬ ਅਤੇ ਹਰਿਆਣਾ ਦੇ ਪੈਟਰੋਲ ਪੰਪ ਮਾਲਕਾਂ ਦਾ ਐਲਾਨ: UPI ਰਾਹੀਂ ਭੁਗਤਾਨ ਬੰਦ ਕਰਨ ਦੀ ਚਿਤਾਵਨੀ

ਪੰਜਾਬ ਅਤੇ ਹਰਿਆਣਾ ਦੇ ਪੈਟਰੋਲੀਅਮ ਡੀਲਰਾਂ ਨੇ UPI ਉੱਤੇ ਲੱਗਣ ਵਾਲੇ MDR ਉੱਤੇ ਨਾਰਾਜ਼ਗੀ...

VVIP ਕਾਫ਼ਲੇ ‘ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ BSF ਨੇ 15KG ਹੈਰੋਇਨ ਸਮੇਤ ਕੀਤਾ ਕਾਬੂ

ਚੰਡੀਗੜ੍ਹ- ਨਸ਼ਾ-ਵਿਰੋਧੀ ਮੁਹਿੰਮ ਬਾਰੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਇੱਕ...

ਬਿਹਾਰ ‘ਚ ਵੱਡਾ ਹਾਦਸਾ, ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਨਾਲ 13 ਬੱਚਿਆਂ ਦੀ ਮੌਤ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਗੰਗਾ ਨਦੀ ‘ਚ ਹੋਏ ਕਿਸ਼ਤੀ ਹਾਦਸਾ ਵਾਪਰਿਆ ਹੈ। ਰਾਘੋਪੁਰ...