ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸੰਬੋਧਨ ਦੌਰਾਨ ਕਿਹਾ,‘‘ਬਾਬਾ ਭੋਲੇਨਾਥ ਹੀ ਆਪਣੀ ਮਾਇਆ ਦਾ ਵਿਸਥਾਰ ਜਾਣਦੇ ਹਨ, ਜੋ ਹੁੰਦਾ ਹੈ, ਸਭ ਉਨ੍ਹਾਂ ਦੀ ਮਰਜ਼ੀ ਨਾਲ ਹੁੰਦਾ ਹੈ।’’ ਉਨ੍ਹਾਂ ਕਿਹਾ,‘‘ਬਾਬਾ ਕਾਸ਼ੀ ਵਿਸ਼ਵਨਾਥ ਅਤੇ ਮਾਂ ਗੰਗਾ ਸਾਰਿਆਂ ਦੀ ਹੈ। ਮੈਂ ਦੇਸ਼ ਵਾਸੀਆਂ ਲਈ ਨਗਰ ਕੋਤਵਾਲ ਕਾਲਭੈਰਵ ਜੀ ਦਾ ਆਸ਼ੀਰਵਾਦ ਲੈ ਕੇ ਆ ਰਿਹਾ ਹਾਂ।
ਉਨ੍ਹਾਂ ਨੇ ਅੱਗੇ ਕਿਹਾ- ਮੈਂ ਕਾਸ਼ੀ ਦੇ ਕੋਤਵਾਲ ਦੇ ਚਰਨਾਂ ’ਚ ਨਮਸਕਾਰ ਕਰਦਾ ਹਾਂ।’’ ਇਸ ਮੌਕੇ ਪੀ.ਐੱਮ. ਮੋਦੀ ਨੇ ਭੋਜਪੁਰੀ ’ਚ ਕਾਸ਼ੀ ਦੇ ਲੋਕਾਂ ਨੂੰ ਵਧਾਈ ਦਿੱਤੀ। ਪੀ.ਐੱਮ. ਨੇ ਕਿਹਾ ਕਿ ਸਾਡੇ ਪੁਰਾਣਾਂ ’ਚ ਕਿਹਾ ਗਿਆ ਹੈ ਕਿ ਜਿਵੇਂ ਹੀ ਕੋਈ ਕਾਸ਼ੀ ’ਚ ਪ੍ਰਵੇਸ਼ ਕਰਦਾ ਹੈ, ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।