ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜੁੜੀ ਵੱਡੀ ਖ਼ਬਰ ਹੈ। ਮੋਦੀ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੋ ਗਿਆ ਹੈ। ਹੈਕਰਾਂ ਨੇ ਬਿਟਕੁਆਇਨ ਨਾਲ ਸਬੰਧਤ ਟਵੀਟ ਵੀ ਕੀਤੇ ਹਨ। ਹਾਲਾਂਕਿ, ਇਸ ‘ਤੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਹੁਣ ਖਾਤਾ ਸੁਰੱਖਿਅਤ ਹੈ, ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਨੇ ਦਿੱਤੀ ਹੈ। ਪੀਐਮਓ ਨੇ ਟਵੀਟ ਕਰਕੇ ਕਿਹਾ ਕਿ ਉਸ ਸਮੇਂ ਕੀਤੇ ਗਏ ਟਵੀਟ ਨੂੰ ਨਜ਼ਰਅੰਦਾਜ਼ ਕਰੋ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਟਵਿਟਰ ਹੈਂਡਲ ਕਿੰਨਾ ਸਮਾਂ ਹੈਕਰਾਂ ਦੇ ਹੱਥਾਂ ‘ਚ ਰਿਹਾ।
12 ਦਸੰਬਰ ਦੀ ਸਵੇਰੇ 2.11 ਵਜੇ, ਪ੍ਰਧਾਨ ਮੰਤਰੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਸਪੈਮ ਟਵੀਟ ਪੋਸਟ ਕੀਤਾ ਗਿਆ। ਟਵੀਟ ‘ਚ ਕਿਹਾ ਗਿਆ, ‘ਭਾਰਤ ਨੇ ਅਧਿਕਾਰਤ ਤੌਰ ‘ਤੇ ਬਿਟਕੁਆਇਨ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਅਧਿਕਾਰਤ ਤੌਰ ‘ਤੇ 500 ਬਿਟਕੁਆਇਨ ਖਰੀਦੇ ਹਨ ਅਤੇ ਇਸ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ‘ਚ ਵੰਡ ਰਹੀ ਹੈ। ਜਲਦੀ ਕਰੋ ਇੰਡੀਆ… ਭਵਿੱਖ ਅੱਜ ਆਇਆ ਹੈ!’