ਚੰਡੀਗੜ੍ਹ: ਪੰਜਾਬ ਦੀਆਂ 10 ਪੰਚਾਇਤਾਂ ਨੇ ਕੌਮੀ ਐਵਾਰਡ ਜਿੱਤੇ ਹਨ। ਇਨ੍ਹਾਂ ਐਵਾਰਡਾਂ ਦਾ ਐਲਾਨ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੇ ਕੀਤਾ ਹੈ। ਇਹ ਐਵਾਰਡ ਪੰਚਾਇਤ ਦਿਵਸ ’ਤੇ 24 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੌਂਪੇ ਜਾਣਗੇ। ਜਾਣਕਾਰੀ ਮੁਤਾਬਕ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੇ ਕੌਮੀ ਐਵਾਰਡ ਐਲਾਨ ਦਿੱਤੇ ਹਨਕੇਂਦਰੀ ਮੰਤਰਾਲੇ ਨੇ ਵਰ੍ਹਾ 2020-21 ਦੇ ਮੁਲਾਂਕਣ ਦੇ ਆਧਾਰ ’ਤੇ ਇਨ੍ਹਾਂ ਪੁਰਸਕਾਰਾਂ ਦੀ ਚੋਣ ਕੀਤੀ ਹੈ।
ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਵੱਲੋਂ ਜਾਰੀ ਸੂਚੀ ਮੁਤਾਬਕ ਬਲਾਕ ਮੌੜ ਦੀ ਰਾਏਖਾਨਾ ਗ੍ਰਾਮ ਪੰਚਾਇਤ, ਮਾਛੀਵਾੜਾ ਦੀ ਰੋਹਲੇ ਪੰਚਾਇਤ, ਮਾਜਰੀ ਦੀ ਨੰਗਲ ਗੜ੍ਹੀਆਂ, ਲਹਿਰਾਗਾਗਾ ਦੀ ਭੁਟਾਲ ਕਲਾਂ, ਢਿੱਲਵਾਂ ਬਲਾਕ ਦੀ ਨੂਰਪੁਰ ਜੱਟਾਂ, ਸ਼ਾਹਕੋਟ ਦੀ ਤਲਵੰਡੀ ਸੰਘੇੜਾ ਤੇ ਟਾਂਡਾ ਬਲਾਕ ਦੀ ਦੋਬੁਰਜੀ ਪੰਚਾਇਤ ਦੀ ‘ਦੀਨ ਦਿਆਲ ਉਪਾਧਿਆਇ ਪੰਚਾਇਤ ਸ਼ਕਤੀਕਰਨ ਪੁਰਸਕਾਰ’ ਲਈ ਚੋਣ ਹੋਈ ਹੈ।












