ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਬੈਂਕ ਡਿਪਾਜ਼ਿਟ ਇੰਸ਼ੋਰੈਂਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਮੋਦੀ ਨੇ ਐਲਾਨ ਕੀਤਾ ਬੈਂਕਾਂ ਦੇ ਡੁੱਬ ਜਾਣ ਦੀ ਸਥਿਤੀ ਵਿੱਚ ਜਮ੍ਹਾਂਕਰਤਾਵਾਂ ਨੂੰ ਉਨ੍ਹਾਂ ਦੀਆਂ ਜਮ੍ਹਾਂ ਰਕਮਾਂ ਦਾ ਭੁਗਤਾਨ ਕੀਤਾ ਜਾਵੇਗਾ। ਜਮ੍ਹਾਕਰਤਾਵਾਂ ਨੂੰ ਉਨ੍ਹਾਂ ਦੇ ਪੈਸੇ 90 ਦਿਨਾਂ ਦੇ ਅੰਦਰ ਵਾਪਸ ਮਿਲ ਜਾਣਗੇ।
ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਦੀ ਖੁਸ਼ਹਾਲੀ ਵਿੱਚ ਬੈਂਕਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਬੈਂਕਾਂ ਦੀ ਖੁਸ਼ਹਾਲੀ ਲਈ, ਜਮ੍ਹਾਂਕਰਤਾਵਾਂ ਦਾ ਪੈਸਾ ਸੁਰੱਖਿਅਤ ਕਰਨਾ ਮਹੱਤਵਪੂਰਨ ਹੈ। ਜੇਕਰ ਅਸੀਂ ਬੈਂਕਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਜਮ੍ਹਾਂਕਰਤਾਵਾਂ ਦੇ ਪੈਸੇ ਦੀ ਰੱਖਿਆ ਕਰਨੀ ਪਵੇਗੀ।”
----------- Advertisement -----------
ਬੈਂਕ ਡੁੱਬ ਜਾਣ ‘ਤੇ ਨਹੀਂ ਡੁੱਬੇਗਾ ਲੋਕਾਂ ਦਾ ਪੈਸਾ: PM ਮੋਦੀ
Published on
----------- Advertisement -----------
----------- Advertisement -----------