October 15, 2026, 8:03 pm
----------- Advertisement -----------
HomeNewsLatest Newsਮੂਸੇਵਾਲਾ ਕਤਲ ਕੇਸ: ਸੰਦੀਪ ਕਾਹਲੋਂ, ਬਲਦੇਵ ਚੌਧਰੀ, ਸਤਬੀਰ ਸਿੰਘ ਨੂੰ ਲਾਇਆ ਜਾ...

ਮੂਸੇਵਾਲਾ ਕਤਲ ਕੇਸ: ਸੰਦੀਪ ਕਾਹਲੋਂ, ਬਲਦੇਵ ਚੌਧਰੀ, ਸਤਬੀਰ ਸਿੰਘ ਨੂੰ ਲਾਇਆ ਜਾ ਸਕਦਾ ਹੈ ਪ੍ਰੋਡਕਸ਼ਨ ਵਾਰੰਟ ‘ਤੇ

Published on

----------- Advertisement -----------

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੁਧਿਆਣਾ ਜੇਲ੍ਹ ਵਿੱਚ ਬੰਦ 5 ਮੁਲਜ਼ਮਾਂ ਨੂੰ ਗੋਇੰਦਵਾਲ ਜੇਲ੍ਹ ਭੇਜ ਦਿੱਤਾ ਗਿਆ ਹੈ। ਸਾਬਕਾ ਮੰਤਰੀ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਵੀ ਸੱਤ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਬਲਦੇਵ ਚੌਧਰੀ ਅਤੇ ਨਿੰਦਰ ਸਮੇਤ ਗੋਇੰਦਵਾਲ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਹੁਣ ਰਣਜੀਤ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਮੂਸੇਵਾਲਾ ਕਤਲ ਕੇਸ ਵਿੱਚ ਹੁਣ ਤੱਕ ਲੁਧਿਆਣਾ ਪੁਲਿਸ ਨੇ ਛੇ ਵਿਅਕਤੀਆਂ ਟਰਾਂਸਪੋਰਟਰ ਬਲਦੇਵ ਚੌਧਰੀ, ਘੋੜਾ ਵਪਾਰੀ ਸਤਬੀਰ ਸਿੰਘ, ਨਿੰਦਰ, ਜਸਕਰਨ ਸਿੰਘ, ਮਨੀ ਅਤੇ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ 5 ਮੁਲਜ਼ਮ ਲੁਧਿਆਣਾ ਜੇਲ੍ਹ ਵਿੱਚ ਸੁਰੱਖਿਅਤ ਨਹੀਂ ਸਨ, ਜਿਸ ਕਾਰਨ ਇਨ੍ਹਾਂ ਨੂੰ ਗੋਇੰਦਵਾਲ ਜੇਲ੍ਹ ਭੇਜ ਦਿੱਤਾ ਗਿਆ ਸੀ। ਚੌਧਰੀ ਅਤੇ ਨਿੰਦਰ ਨੂੰ ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਸੀ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਪੁਲਿਸ ਨੇ ਰਣਜੀਤ ਨੂੰ ਗ੍ਰਿਫਤਾਰ ਕਰਨ ਲਈ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਰਣਜੀਤ ਉਹ ਵਿਅਕਤੀ ਹੈ ਜਿਸ ਦੀ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਦੋਸਤੀ ਹੈ। ਰਣਜੀਤ ਅਤੇ ਜੱਗੂ ਸੰਦੀਪ ਕਾਹਲੋਂ ਦੀ ਕੋਠੀ ਵਿੱਚ ਨਜਾਇਜ਼ ਹਥਿਆਰ ਛੁਪਾ ਕੇ ਰੱਖਦੇ ਸਨ।

ਪੁਲਿਸ ਨੂੰ ਹੁਣ ਤੱਕ ਦੋ ਸ਼ੂਟਰਾਂ ਦੇ ਨਾਵਾਂ ਦਾ ਪਤਾ ਲੱਗ ਗਿਆ ਹੈ, ਪਰ ਪੁਲਿਸ ਤੀਜੇ ਦੇ ਨਾਮ ਦਾ ਪਤਾ ਲਗਾਉਣ ਵਿੱਚ ਰੁੱਝੀ ਹੋਈ ਹੈ। ਪੁਲੀਸ ਅਨੁਸਾਰ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ ਸਤਬੀਰ ਸੰਦੀਪ ਕਾਹਲੋਂ ਦੇ ਕਹਿਣ ’ਤੇ ਬਠਿੰਡਾ ਗਿਆ ਸੀ, ਜਿਥੋਂ ਉਸ ਨੂੰ ਹਥਿਆਰ ਮਿਲੇ ਸਨ। ਸਤਬੀਰ ਨੇ ਗੋਲੀ ਚਲਾਉਣ ਵਾਲਿਆਂ ਨੂੰ ਅੱਗੇ ਹਥਿਆਰ ਸਪਲਾਈ ਕੀਤੇ ਸਨ। ਸਤਬੀਰ ਉਹ ਵਿਅਕਤੀ ਹੈ ਜਿਸ ਨੇ ਸ਼ੂਟਰਾਂ ਨੂੰ ਬਠਿੰਡਾ ਜਾਣ ਲਈ ਆਪਣੀ ਫਾਰਚੂਨਰ ਕਾਰ ਮੁਹੱਈਆ ਕਰਵਾਈ ਸੀ। ਇਸ ਦੇ ਨਾਲ ਹੀ ਮਨਦੀਪ ਸਿੰਘ ਤੂਫਾਨ ਅਤੇ ਮਨਪ੍ਰੀਤ ਸਿੰਘ ਸੰਦੀਪ ਦੀ ਕੋਠੀ ਵਿੱਚ ਰੁਕੇ ਹੋਏ ਸਨ।

ਸਤਬੀਰ ਨੇ ਇਸ ਗੱਲ ਦਾ ਖੁਲਾਸਾ ਪਹਿਲਾਂ ਹੀ ਲੁਧਿਆਣਾ ਪੁਲਸ ਕੋਲ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਨੇ ਸਤਬੀਰ ਸਿੰਘ ਨੂੰ ਮਨਦੀਪ ਅਤੇ ਮਨਪ੍ਰੀਤ ਨੂੰ ਬਠਿੰਡਾ ਲੈ ਜਾਣ ਲਈ ਕਿਹਾ ਸੀ। ਹੁਣ ਪੁਲਿਸ ਦੇ ਰਾਡਾਰ ‘ਤੇ ਭਗਵਾਨਪੁਰੀਆ ਦਾ ਖਾਸਮਖਾਸ ਰਣਜੀਤ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਦੀਪਕ ਬਾਲੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਨੂੰ ਬਦਲ ਦਿੱਤਾ ਹੈ ।...

 ਬਿਨਾਂ ਸੀਐੱਮ ਚਿਹਰੇ ਦੇ ਲੜੇਗੀ ਕਾਂਗਰਸ; ਪੰਜਾਬ ਵਿੱਚ 100 ਫੀਸਦੀ ਸਰਕਾਰ ਬਣਾਵਾਂਗੇ: ਪਾਇਲਟ

ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ...

ਲੁਧਿਆਣਾ ‘ਚ ਨੌਜਵਾਨ ਨਾਲ ਵਾਪਰਿਆ ਭਾਣਾ, 11 ਹਾਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਹੋਈ ਮੌਤ

ਲੁਧਿਆਣਾ ਦੇ ਜਮਾਲਪੁਰ ਵਿੱਚ ਚੰਡੀਗੜ੍ਹ ਰੋਡ ‘ਤੇ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਬਿਜਲੀ ਦਾ...

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

  ਪੰਜਾਬ ਬੰਦ ਦਾ ਅਸਰ: ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ, ਅਣਮਿੱਥੇ ਸਮੇਂ ਲਈ ਮੁਫ਼ਤ ਰੱਖਣ ਦਾ ਐਲਾਨ

ਪੰਜਾਬ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ...

ਫਿਲੌਰ ‘ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ SSP, DC, DSP ਤੇ SDM ਹੋਣਗੇ ਸ਼ਾਮਲ

CM ਭਗਵੰਤ ਮਾਨ ਨੇ ਭਲਕੇ ਹਾਈ ਲੈਵਲ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵੱਲੋਂ ਕੱਲ੍ਹ...

ਝੋਟਾ ਕਤਲ ਕਾਂਡ: ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ, DSP ਖਿਲਾਫ਼ ਵੀ ਐਕਸ਼ਨ ਦੀ ਤਿਆਰੀ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਨਤਕ ਰੋਸ...

ਪਰਵਿੰਦਰ ਝੋਟਾ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, 2 ਹੋਰਾਂ ਦੇ ਨਾਮ ਆਏ ਸਾਹਮਣੇ

ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ...

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...