October 17, 2026, 8:48 am
----------- Advertisement -----------
HomeNewsLatest News36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੇ ਝੂਠੇ ਬੋਰਡਾਂ ‘ਤੇ ਖਰਚ ਕਰੋੜਾਂ...

36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੇ ਝੂਠੇ ਬੋਰਡਾਂ ‘ਤੇ ਖਰਚ ਕਰੋੜਾਂ ਰੁਪਏ ਦੀ ਭਰਪਾਈ ਆਪਣੀ ਜੇਬ ‘ਚੋਂ ਕਰਨ ਚੰਨੀ: ਹਰਪਾਲ ਚੀਮਾ

Published on

----------- Advertisement -----------

ਚੰਡੀਗੜ, 1 ਜਨਵਰੀ 2022: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ  ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਫ਼ੋਕੇ ਐਲਾਨਾਂ ਦੀ ਜ਼ਮੀਨੀ ਹਕੀਕਤ ਕਬੂਲ ਕਰਨ ਲੱਗ ਪਏ ਹਨ। ਚੀਮਾ ਮੁਤਾਬਕ ਚੰਨੀ ਕੈਬਨਿਟ ਵੱਲੋਂ ਸੂਬੇ ਦੇ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਹਕੀਕਤ ਦਾ ਸ਼ਨੀਵਾਰ ਨੂੰ ਮੁੱਖ ਮੰਤਰੀ ਚੰਨੀ ਨੇ ਹੀ ਪਰਦਾਫ਼ਾਸ਼ ਕਰ ਦਿੱਤਾ ਹੈ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਅੱਜ ਜਨਤਕ ਤੌਰ ‘ਤੇ ਸੱਚ ਬੋਲਣਾ ਪੈ ਗਿਆ ਹੈ ਕਿ 36,000 ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਅਸੀਂ (ਆਮ ਆਦਮੀ ਪਾਰਟੀ) ਕਹਿੰਦੇ ਆ ਰਹੇ ਹਾਂ ਕਿ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਚੀਮਾ ਨੇ ਕਿਹਾ ਕਿ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਮੁੱਖ ਮੰਤਰੀ ਚੰਨੀ ਅਤੇ ਸਮੁੱਚੀ ਕਾਂਗਰਸ ਸਰਕਾਰ ਨੂੰ ਖੁੱਲੀ ਚੁਣੌਤੀ ਦਿੰਦੇ ਆ ਰਹੇ ਹਨ ਕਿ 36 ਹਜ਼ਾਰ ਤਾਂ ਦੂਰ ਸਿਰਫ਼ 36 ਮੁਲਾਜ਼ਮਾਂ ਦੇ ਨਾਂਅ ਹੀ ਦੱਸ ਦੇਣ, ਜਿਨਾਂ ਦੀਆਂ ਸੇਵਾਵਾਂ ਚੰਨੀ ਸਰਕਾਰ ਨੇ ਪੱਕੀਆਂ ਕੀਤੀਆਂ ਹੋਣ।
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਕਰਾਰ ਦਿੰਦੇ ਹੋਏ ਕਿਹਾ ਕਿ ਚੰਨੀ ਦੀ ‘ਫੈਂਕੂ ਆਦਤ’ ਨੂੰ ਭਾਂਪ ਕੇ ਸੂਬੇ ਦੀ ਅਫ਼ਸਰਸ਼ਾਹੀ ਵੀ ਚੰਨੀ ਦੇ ਕੰਟਰੋਲ ਵਿੱਚ ਨਹੀਂ ਰਹੀ, ਜਦਕਿ ਕੁਰਸੀ ਦੇ ਕਾਟੋ- ਕਲੇਸ਼ ਕਾਰਨ ਕਾਂਗਰਸੀ ਵਿਧਾਇਕ ਅਤੇ ਵਜ਼ੀਰ ਪਹਿਲੇ ਦਿਨ ਤੋਂ ਵੀ ਬੇਕਾਬੂ ਚਲੇ ਆ ਰਹੇ ਹਨ।
ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਗੰਭੀਰਤਾ ਅਤੇ ਸਹੀ ਨੀਤੀ- ਨੀਅਤ ਨਾਲ ਅੱਗੇ ਵਧਾਈ ਹੁੰਦੀ ਤਾਂ ਪੰਜਾਬ ਦੇ ਰਾਜਪਾਲ ਵੱਲੋਂ ਇਹ ਫਾਇਲ ਲਟਕਾਉਣ ਦਾ ਕੋਈ ਠੋਸ ਕਾਰਨ ਨਹੀਂ ਰਹਿ ਜਾਂਦਾ। ਉਨਾਂ ਕਿਹਾ ਕਿ ਅੱਜ ਚੰਨੀ ਸਫ਼ਾਈ ਦੇ ਰਹੇ ਹਨ ਕਿ ਪੰਜਾਬ ਦੇ ਰਾਜਪਾਲ 36 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਫ਼ਾਇਲ ‘ਤੇ ਦਸਤਖ਼ਤ ਨਹੀਂ ਕਰ ਰਹੇ, ਜੇਕਰ ਅਜਿਹਾ ਨਾ ਕੀਤਾ ਤਾਂ ਉਹ ਪੂਰੀ ਕੈਬਨਿਟ ਸਮੇਤ ਪੰਜਾਬ ਰਾਜ ਭਵਨ (ਰਾਜਪਾਲ ਨਿਵਾਸ) ਮੂਹਰੇ ਧਰਨਾ ਲਾਉਣਗੇ। ਚੀਮਾ ਨੇ ਸਵਾਲ ਕੀਤਾ ਕਿ ਉਸ ਸਰਕਾਰ ਵੱਲੋਂ ਕੀ ਧਰਨਾ ਲਾਉਣ ਨਾਲ ਮਸਲਾ ਹੱਲ ਹੋ ਜਾਵੇਗਾ, ਜਿਸ ਵਿਰੁੱਧ ਪੂਰੇ ਪੰਜਾਬ ਵਿੱਚ ਰੋਸ ਧਰਨੇ ਲੱਗ ਰਹੇ ਹਨ?  ਸਵਾਲ ਇਹ ਉਠੇਗਾ ਕਿ ਜੋ ਸਰਕਾਰ ਸੂਬੇ ਭਰ ਵਿੱਚ ਵੱਖ- ਵੱਖ ਵਰਗਾਂ ਵੱਲੋਂ ਲਾਏ ਜਾ ਰਹੇ ਰੋਸ ਧਰਨਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਉਲਟਾ ਧਰਨਾਕਾਰੀਆਂ ਉਤੇ ਲਾਠੀਚਾਰਜ ਅਤੇ ਕੇਸ ਦਰਜ ਕਰਦੀ ਹੈ, ਉਸ ਸਰਕਾਰ ਵੱਲੋਂ ਲਾਏ ਧਰਨੇ ਨੂੰ ਰਾਜਪਾਲ ਪੰਜਾਬ ਕਿੰਨਾ ਕੁ ਗੰਭੀਰਤਾ ਨਾਲ ਲੈਣਗੇ?
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਸਲਾਹ ਦਿੱਤੀ ਕਿ ਉਨਾਂ ਦੇ ਫ਼ੋਕੇ ਐਲਾਨਾਂ ਦੀ ਪੋਲ ਖੁੱਲ ਚੁੱਕੀ ਹੈ, ਇਸ ਲਈ ਉਨਾਂ ਨੂੰ ਰਾਜ ਭਵਨ ਮੂਹਰੇ ਧਰਨਾ ਲਾਉਣ ਦੀ ਥਾਂ ਨੈਤਿਕਤਾ ਦੇ ਆਧਾਰ ‘ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਸੰਬੰਧੀ ਪੂਰੇ ਪੰਜਾਬ ‘ਚ ਲਾਏ ਬੋਰਡਾਂ ‘ਤੇ ਹੋਏ ਸਰਕਾਰੀ ਖ਼ਰਚ ਦੀ ਭਰਪਾਈ ਆਪਣੀ ਜੇਬ ‘ਚੋਂ ਭਰ ਕੇ ਪੰਜਾਬ ਦੀ ਜਨਤਾ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਚੰਨੀ ਵੱਲੋਂ 100 ਦਿਨਾਂ ‘ਚ 100 ਕੰਮ ਕਰਨ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਰਗੇ ਝੂਠੇ ਐਲਾਨ ਦੀ ਤਰਾਂ ਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਪਾਕਿਸਤਾਨ ਤੋਂ ਨਸ਼ਾ ਆਉਂਦਾ ਤਾਂ BSF ਕਿਸ ਦੇ ਅਧੀਨ ਹੈ? CM ਮਾਨ ਨੇ ਘੇਰੇ ਅਮਿਤ ਸ਼ਾਹ

ਚੰਡੀਗੜ16 ਅਕਤੂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਰਾਜਜੀਤ ਸਿੰਘ ਖ਼ਿਲਾਫ਼ ਕਾਰਵਾਈ ਤੋਂ ਹਾਈ ਕੋਰਟ ਦੀਆਂ ਰਿਪੋਰਟਾਂ ਤੱਕ, ਬਲਤੇਜ ਪੰਨੂ ਦੇ ਵੱਡੇ ਦਾਅਵੇ

ਚੰਡੀਗੜ੍ਹ 16 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ...

ਨਸ਼ਿਆਂ ਦੇ ਹੌਟਸਪੌਟ ਬਣਨਗੇ ਖੇਡ ਮੈਦਾਨ ਤੇ ਪਾਰਕ, ਬਰਨਾਲਾ ਡੀਸੀ ਦਾ ਵੱਡਾ ਐਕਸ਼ਨ

ਬਰਨਾਲਾ / ਚੰਡੀਗੜ੍ਹ; 15 ਅਕਤੂਬਰ 2026:ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ...

ਹੱਤਿਆ ਦੇ ਮੁਲਜ਼ਮ ਅਸ਼ਵਨੀ ਦੀ ਦੁਕਾਨ ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ 

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ...

ਮਾਨਸਾ ’ਚ ਤਣਾਅ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! ਪੁਲਿਸ ਨੇ ਦਰਜ ਕੀਤੇ 2 ਕੇਸ

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੁਲਿਸ ਅਤੇ...

ਪਤਨੀ ਨੇ ਪ੍ਰੇਮੀ ਤੇ ਧੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਬੇਰਹਿਮੀ ਨਾਲ ਮੌਤ ਦੇ ਘਾਟ, ਪਿੰਡ ਵਾਲਿਆਂ ਦੇ ਉੱਡੇ ਹੋਸ਼

 ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਵਿੱਚ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ,...

ਪਰਵਿੰਦਰ ਝੋਟਾ ਕਤਲ ਕਾਂਡ: ਮੰਗਾਂ ਲਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਸਲਾਹ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨਾਂ ਨੇ...

“BJP ਦੀ ਸਰਕਾਰ ਆਉਣ ‘ਤੇ ਪੰਜਾਬ ‘ਚ ਨਸ਼ਾ ਹੋਵੇਗਾ ਖ਼ਤਮ” ਪਰਵਿੰਦਰ ਝੋਟਾ ਕਤਲ ‘ਮਾਮਲੇ ਤੇ ਅਮਿਤ ਸ਼ਾਹ ਦਾ ਬਿਆਨ

ਪਰਵਿੰਦਰ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ...