ਫਰਵਰੀ ਦੇ ਆਖ਼ਰੀ ਦਿਨਾਂ ’ਚ ਪਾਰਾ ਚੜ੍ਹਨ ਲੱਗਾ ਹੈ, ਹੁਣ ਅੱਗੇ ਲੋਕਾਂ ਲਈ ਚੰਗੀ ਖ਼ਬਰ ਹੈ। 28 ਫਰਵਰੀ ਤੋਂ ਬਾਅਦ ਮੌਸਮ ਦਾ ਮਿਜ਼ਾਜ ਮੁੜ ਬਦਲ ਸਕਦਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 28 ਫਰਵਰੀ ਨੂੰ ਦੁਆਬਾ ਖੇਤਰ ਨੂੰ ਛੱਡ ਕੇ ਸੂਬੇ ਦੇ ਹੋਰਨਾਂ ਇਲਾਕਿਆਂ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਗਰਜ-ਚਮਕ ਨਾਲ ਬਾਰਿਸ਼ ਵੀ ਹੋ ਸਕਦੀ ਹੈ। ਇਸ ਸਬੰਧੀ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਪਹਿਲੀ ਮਾਰਚ ਨੂੰ ਪੂਰੇ ਪੰਜਾਬ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
----------- Advertisement -----------
ਪੰਜਾਬ ‘ਚ ਪੈ ਸਕਦਾ ਹੈ ਭਾਰੀ ਮੀਂਹ, ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ
Published on
----------- Advertisement -----------












