ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਅਚਾਨਕ ਇੱਕ 3 ਮੰਜ਼ਿਲਾ ਇਮਾਰਤ ਡਿੱਗ ਗਈ। ਇਹ ਹਾਦਸਾ ਸੈਕਟਰ 126 ਵਿੱਚ ਵਾਪਰਿਆ। ਇਹ ਸ਼ੋਅਰੂਮ ਬਣਾਇਆ ਜਾ ਰਿਹਾ ਸੀ। ਇਹ ਥਾਂ ਨਿਝਰ ਚੌਕ ਦੇ ਕੋਲ ਹੈ। ਪਹਿਲਾਂ ਇਮਾਰਤ ਦੀ ਛੱਤ ਡਿੱਗ ਗਈ, ਜਿਸ ਦੇ ਭਾਰ ਨਾਲ ਪੂਰੀ ਇਮਾਰਤ ਢਹਿ ਗਈ। ਜਿਸ ਸਮੇਂ ਇਮਾਰਤ ਡਿੱਗੀ ਉਸ ਸਮੇਂ ਇਸ ਦੀ ਤੀਜੀ ਮੰਜ਼ਿਲ ‘ਤੇ ਕੰਮ ਚੱਲ ਰਿਹਾ ਸੀ। ਮੁੱਢਲੀ ਜਾਣਕਾਰੀ ਅਨੁਸਾਰ ਇਮਾਰਤ ਦੇ ਹੇਠਾਂ 2 ਤੋਂ 3 ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਫਾਇਰ ਬ੍ਰਿਗੇਡ ਅਤੇ NDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਲਗਾਤਾਰ ਜਾਰੀ ਹੈ। 6 ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ। ਤਰੁਣ ਨਾਂ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਇਹ ਇਮਾਰਤ ਉਸ ਦੇ ਸਾਹਮਣੇ ਹੀ ਡਿੱਗ ਗਈ। ਜਿਸ ਤੋਂ ਬਾਅਦ ਇੱਥੇ ਭੀੜ ਇਕੱਠੀ ਹੋ ਗਈ। ਪਹਿਲਾਂ ਤਾਂ ਸਾਨੂੰ ਕੁਝ ਸਮਝ ਨਹੀਂ ਆਇਆ। ਜਦੋਂ ਅਸੀਂ ਨੇੜੇ ਆਏ ਤਾਂ ਦੇਖਿਆ ਕਿ ਇਮਾਰਤ ਢਹਿ ਚੁੱਕੀ ਸੀ।












