ਚੰਡੀਗੜ੍ਹ, 25 ਜੁਲਾਈ 2023: ਨੈਸ਼ਨਲ ਮੈਨੇਜਮੈਂਟ ਐਪਟੀਟਿਊਡ ਟੈਸਟ (ਐਨਐਮਏਟੀ) ਵਿੱਚ ਪਿਛਲੇ ਸਾਲਾਂ ਦੌਰਾਨ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਤੋਂ ਅਰਜ਼ੀਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।
ਨਰਸੀ ਮੋਨਜੀ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ (ਐਨ.ਐਮ.ਆਈ.ਐਮ.ਐਸ.) ਡੀਮਡ-ਟੂ-ਬੀ-ਯੂਨੀਵਰਸਿਟੀ, ਚੰਡੀਗੜ੍ਹ ਕੈਂਪਸ ਸਾਰੰਗਪੁਰ ਦੇ ਪ੍ਰੋ-ਵਾਈਸ ਚਾਂਸਲਰ ਡਾ: ਸ਼ਰਦ ਮਹੈਸਕਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਚੰਡੀਗੜ੍ਹ ਵਿੱਚ ਅਰਜ਼ੀਆਂ ਦੀ ਗਿਣਤੀ ਵਿੱਚ 73% ਦਾ ਪ੍ਰਭਾਵਸ਼ਾਲੀ ਵਾਧਾ ਹੋਇਆ ਹੈ ਅਤੇ ਹਿਮਾਚਲ ਪ੍ਰਦੇਸ਼ ਵਿੱਚ 61% ਦਾ ਕਾਫ਼ੀ ਵਾਧਾ ਹੋਇਆ ਹੈ। ਜਦੋਂ ਕਿ ਹਰਿਆਣਾ ਅਤੇ ਪੰਜਾਬ ਵਿੱਚ ਅਰਜ਼ੀਆਂ ਦੀ ਗਿਣਤੀ ਵਿੱਚ 26% ਦਾ ਵਾਧਾ ਹੋਇਆ ਹੈ।
ਉਸਨੇ ਅੱਗੇ ਕਿਹਾ ਕਿ ਇਹ ਗਿਣਤੀ ਕਾਰਪੋਰੇਟ ਜਗਤ ਵਿੱਚ ਹਿੱਸਾ ਲੈਣ ਲਈ ਖੇਤਰ ਦੇ ਨੌਜਵਾਨਾਂ ਦੀ ਵੱਧ ਰਹੀ ਜਾਗਰੂਕਤਾ ਅਤੇ ਇੱਛਾਵਾਂ ਨੂੰ ਦਰਸਾਉਂਦੀ ਹੈ। ਡਾ. ਮਹਿਸਕਰ ਨੇ ਕਿਹਾ ਕਿ ਸਾਡਾ ਫੋਕਸ ਇੱਕ ਕਾਰਪੋਰੇਟ ਵਾਤਾਵਰਣ ਵਿੱਚ ਟੈਲੇਂਟ ਨੂੰ ਵਿਕਸਤ ਕਰਨਾ ਹੈ। AACSB ਵਰਗੀ ਸੰਸਥਾ ਦੁਆਰਾ ਮਾਨਤਾ ਪ੍ਰਾਪਤ ਅਤੇ ਚੋਟੀ ਦੇ 100 ਗਲੋਬਲ ਬਿਜ਼ਨਸ ਸਕੂਲਾਂ ਵਿੱਚ ਦਰਜਾਬੰਦੀ ਨਾਲ NMIMS ਨੇ ਸਿੱਖਿਆ ਉਦਯੋਗ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ।












