ਲੋਕ ਸਭਾ ਚੋਣਾ ਵਿਚ ਅੰਮ੍ਰਿਤਸਰ ਤੋ ਸ੍ਰੋਮਣੀ ਅਕਾਲੀ ਦੇ ਉਮੀਦਵਾਰ ਅਨਿਲ ਜੋਸ਼ੀ ਵਲੋਂ ਅੱਜ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂਆ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾ ਦੀ ਸਰਕਾਰ ਵੇਲੇ ਉਹਨਾ ਵਲੋਂ ਬਤੋਰ ਕੈਬਨਿਟ ਮੰਤਰੀ ਰਹਿੰਦਿਆ ਹਲਕੇ ਦੀ ਨੁਹਾਰ ਬਦਲੀ ਅਤੇ 75 ਕਰੋੜ ਦੇ ਕਰੀਬ ਅੰਮ੍ਰਿਤਸਰ ਦੇ ਪੈਸੇ ਦੇ ਨਾਲ 60 ਏਕੜ ਜਗਾ ਖਰੀਦ ਕਈ ਪ੍ਰੋਜੈਕਟ ਸੁਰਖਿਤ ਕੀਤੇ। ਪਰ ਬਾਦ ਵਿਚ ਆਈਆਂ ਸਰਕਾਰਾ ਦੇ ਨੁਮਾਇੰਦਿਆ ਵਲੋ ਸਬ ਤਹਿਸ ਨਹਿਸ ਕੀਤਾ ਗਿਆ ਅਤੇ ਅਜਿਹੇ ਵਡੇ ਪ੍ਰੋਜੈਕਟ ਸ਼ੁਰੂ ਹੋਣ ਤੋ ਬਾਦ ਇਹਨਾ ਪ੍ਰੋਜੈਕਟ ਤੇ ਕਈ ਹੋਰ ਪ੍ਰੋਜੈਕਟ ਸ਼ੁਰੂ ਕਰਵਾਏ ਗਏ ਹਨ।
ਹੁਣ ਚੋਣਾ ਦੇ ਮੌਕੇ ਵਿਰੋਧੀ ਧਿਰਾ ਵਲੋਂ ਹੁਣ ਲੋਕਾ ਨੂੰ ਗੁਮਰਾਹ ਕੀਤਾ ਜਾ ਰਿਹਾ ਅਤੇ ਆਪਣੀਆਂ ਗਲਤੀਆਂ ਨੂੰ ਛੁਪਾ ਗਲਤ ਬਿਆਨਬਾਜੀ ਕੀਤੀ ਜਾ ਰਹੀ ਹੈ। ਜੋ ਕੰਮ ਅਨਿਲ ਜੋਸ਼ੀ ਨੇ ਹਲਕੇ ਵਿਚ ਕੀਤੇ ਉਸਨੂੰ ਕਾਗਰਸ ਵਲੋ ਆਪਣੇ ਨਾਮ ਤੇ ਦਸ ਚੋਣ ਪ੍ਰਚਾਰ ਕੀਤਾ ਜਾ ਰਿਹਾ। ਪਰ ਲੋਕ ਸਭ ਭਲੀਭਾਂਤ ਜਾਣਦੇ ਹਨ। ਜੇਕਰ ਗੁਰਜੀਤ ਸਿੰਘ ਔਜਲਾ ਨੇ ਕੰਮ ਕਰਵਾਏ ਤਾਂ ਉਹ ਗਿਣਾ ਕੇ ਐਵੇ ਕੁੜ ਪ੍ਰਚਾਰ ਕਰ ਲੋਕਾ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਨਾ ਕਰਨ ।