September 14, 2026, 1:20 am
----------- Advertisement -----------
HomePunjabbusinessਉਦਯੋਗਾਂ ਦਾ ਦੀਵਾਲੀਆਪਨ ਬਣਿਆ ਗਲੋਬਲ ਸਮੱਸਿਆ:ਹਰਨਾਮ ਠਾਕੁਰ

ਉਦਯੋਗਾਂ ਦਾ ਦੀਵਾਲੀਆਪਨ ਬਣਿਆ ਗਲੋਬਲ ਸਮੱਸਿਆ:ਹਰਨਾਮ ਠਾਕੁਰ

Published on

----------- Advertisement -----------

ਚੰਡੀਗੜ੍ਹ: ਦੀਵਾਲੀਆਪਨ ਹੁਣ ਕਿਸੇ ਖੇਤਰ ਵਿਸ਼ੇਸ ਨਾਲ ਸਬੰਧਤ ਮੁੱਦਾ ਨਹੀਂ ਹੈ, ਸਗੋਂ ਇੱਕ ਵਿਸ਼ਵਵਿਆਪੀ ਮੁੱਦਾ ਬਣ ਗਿਆ ਹੈ। ਉਪਰੋਕਤ ਵਿਚਾਰ ਹਰਨਾਮ ਸਿੰਘ ਠਾਕੁਰ, ਮੈਂਬਰ (ਜੁਡੀਸ਼ੀਅਲ), ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ, ਚੰਡੀਗੜ੍ਹ ਬੈਂਚ ਨੇ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਅਪਰੂਵਲ ਐਂਡ ਇੰਪਲੀਮੈਂਟੇਸ਼ਨ ਇਨ ਇੰਪੀਡੀਮੈਂਟਸ ਦੇ ਵਿਸ਼ੇ ’ਤੇ ਕਰਵਾਈ ਗਈ ਕਾਨਫ਼ਰੰਸ ਵਿੱਚ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕਹੇ।
ਸੈਮੀਨਾਰ ਵਿੱਚ ਉਦਯੋਗਪਤੀਆਂ, ਦਿਵਾਲੀਆ ਪੇਸ਼ੇਵਰਾਂ, ਐਚ.ਆਰ. ਪੇਸ਼ੇਵਰਾਂ ਤੋਂ ਇਲਾਵਾ ਵਕੀਲਾਂ ਨੇ ਭਾਗ ਲਿਆ। ਠਾਕੁਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਨੌਜਵਾਨ ਉੱਦਮੀ ਬਿਨਾਂ ਪੜ੍ਹਾਈ ਕੀਤੇ ਹੀ ਉਦਯੋਗ ਸਥਾਪਿਤ ਕਰ ਰਹੇ ਹਨ। ਇਹ ਬਾਅਦ ਵਿੱਚ ਦੀਵਾਲੀਆਪਨ ਦਾ ਕਾਰਨ ਬਣ ਰਿਹਾ ਹੈ। ਨੌਜਵਾਨਾਂ ਨੂੰ ਫੀਲਡ ਸਟੱਡੀ ਦੇ ਨਾਲ ਯੋਜਨਾਬੱਧ ਤਰੀਕੇ ਨਾਲ ਉਦਯੋਗ ਲਗਾਉਣੇ ਚਾਹੀਦੇ ਹਨ। ਉਦਯੋਗਾਂ ਦਾ ਦੀਵਾਲੀਆਪਨ ਇੱਕ ਵਿਸ਼ਵਵਿਆਪੀ ਸਮੱਸਿਆ ਬਣ ਰਿਹਾ ਹੈ। ਇਸ ਮੌਕੇ ਟ੍ਰਿਬਿਊਨਲ ਦੇ ਮੈਂਬਰ (ਤਕਨੀਕੀ) ਸੁਬਰਤ ਦਾਸ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਗਲਤੀਆਂ ਕਾਰਨ ਹੁਣ ਤੱਕ 100 ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਦੀਵਾਲੀਆਪਨ ਦੀ ਕਗਾਰ ਤੇ ਖੜ੍ਹੇ ਉਦਯੋਗਾਂ ਨੂੰ ਇਨਸੋਲਵੈਂਸੀ ਕੋਡ ਰਾਹੀਂ ਬਚਾਇਆ ਜਾ ਸਕਦਾ ਹੈ। ਦਾਸ ਨੇ ਕਿਹਾ ਕਿ ਉਦਯੋਗ ਕਾਨੂੰਨ ਵਿੱਚ ਲਗਾਤਾਰ ਸੋਧਾਂ ਅਤੇ ਬਦਲਾਅ ਹੋ ਰਹੇ ਹਨ। ਇਸ ਮੌਕੇ ਬੋਲਦਿਆਂ ਪੀਐਚਡੀਸੀਸੀਆਈ ਐਨਸੀਐਲਟੀ ਅਤੇ ਆਈਬੀਸੀ ਕਮੇਟੀ ਦੇ ਚੇਅਰ ਜੀਪੀ ਮਦਾਨ ਨੇ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਚੈਂਬਰ ਉਦਯੋਗਪਤੀਆਂ ਵਿੱਚ ਜਾਗਰੂਕਤਾ ਪੈਦਾ ਕਰਦਾ ਹੈ। ਵਿੱਤੀ ਲੈਣਦਾਰਾਂ ਦੇ ਬਕਾਏ ਉੱਤੇ ਕਰਮਚਾਰੀਆਂ ਅਤੇ ਟੈਕਸ ਅਥਾਰਟੀਆਂ ਦੇ ਬਕਾਏ ਨੂੰ ਪਹਿਲ ਦੇਣ ਵਾਲੇ ਹਾਲ ਹੀ ਦੇ ਫੈਸਲਿਆਂ ਨਾਲ ਸਬੰਧਤ ਹੈ। ਉਨ੍ਹਾਂ ਨੇ ਇਨਸੋਲਵੈਂਸੀ ਐਕਟ ਰਾਹੀਂ ਹੁਣ ਤੱਕ ਹੋਈ ਰਿਕਵਰੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧ ਵਿੱਚ ਦਿਵਾਲੀਆ ਪੇਸ਼ੇਵਰਾਂ, ਵਕੀਲਾਂ ਅਤੇ ਐਨ. ਸੀ. ਐਲ. ਟੀ. ਦੇ ਸਾਰੇ ਮੈਂਬਰਾਂ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ। ਮਦਾਨ ਨੇ ਕਿਹਾ ਕਿ ਭਵਿੱਖ ਵਿੱਚ ਪੀਐਚਡੀ ਐਨਸੀਐਲਟੀ ਅਤੇ ਆਈਬੀਸੀ ਬਾਰੇ ਗਿਆਨ ਦੇਣ ਲਈ ਅਜਿਹੇ ਪ੍ਰੋਗਰਾਮਾਂ ਦਾ ਵਿਸਥਾਰ ਕਰੇਗਾ। ਆਈਬੀਸੀ ਕਮੇਟੀ ਦੇ ਕੋ-ਚੇਅਰ ਅਭਿਸ਼ੇਕ ਆਨੰਦ ਨੇ ਕਿਹਾ ਕਿ ਜੀਡੀਪੀ ਦੇ ਵਾਧੇ ਵਿੱਚ ਉਦਯੋਗਿਕ ਵਿਕਾਸ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਬੈਂਕ ਕਰਜ਼ਾ ਦਿੰਦੇ ਹਨ ਤਾਂ ਸਮੇਂ-ਸਮੇਂ ਤੇ ਉਦਯੋਗਾਂ ਨੂੰ ਮਾਰਗਦਰਸ਼ਨ ਕਰਨਾ ਵੀ ਜ਼ਰੂਰੀ ਹੈ।
ਇਸ ਦੌਰਾਨ ਮੁਲਾਜ਼ਮਾਂ ਦੇ ਮਸਲਿਆਂ ’ਤੇ ਚਰਚਾ ਕਰਦੇ ਹੋਏ ਸੀਨੀਅਰ ਐਡਵੋਕੇਟ ਆਨੰਦ ਛਿੱਬਰ, ਜੇ.ਕੇ.ਗਰੋਵਰ, ਐਡਵੋਕੇਟ ਅਤੁਲ ਵੀ.ਸੂਦ, ਜੀ.ਪੀ. ਮਦਨ ਦੇ ਪੈਨਲ ਨੇ ਜਸਟਿਸ ਠਾਕੁਰ ਨਾਲ ਸਾਲ 2016 ਵਿੱਚ ਲਾਗੂ ਇਨਸੋਲਵੈਂਸੀ ਐਂਡ ਬੈਂਕ ਕਰਪਸੀ ਕੋਡ (ਆਈਬੀਸੀ), ਈਪੀਐਫਓ, ਗ੍ਰੈਚੁਟੀ, ਈਐਸਆਈ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਦੂਜੇ ਸੈਸ਼ਨ ਵਿੱਚ ਇਨਸੋਲਵੈਂਸੀ ਪ੍ਰੋਫੈਸ਼ਨਲ ਹਰੀਸ਼ ਤਨੇਜਾ, ਜੀ.ਐਸ. ਸਰੀਨ ਅਤੇ ਰਮਨਜੀਤ ਸਿੰਘ ਨੇ ਪੈਨਲ ਚਰਚਾ ਕੀਤੀ। ਇਸ ਮੌਕੇ ਕਰਨ ਮਹਿਰਾ, ਪੀ. ਐਚ. ਡੀ. ਸੀ. ਸੀ. ਆਈ. ਆਈ. ਬੀ. ਸੀ. ਕਮੇਟੀ ਦੇ ਕੋ-ਚੇਅਰ ਰਾਜੇਸ਼ ਸ਼ਰਮਾ, ਸਥਾਨਕ ਡਾਇਰੈਕਟਰ ਭਾਰਤੀ ਸੂਦ ਸਮੇਤ ਕਈ ਪਤਵੰਤੇ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...