ਚੰਡੀਗੜ੍ਹ: ਭਾਖੜਾ ਬਿਆਸ ਮੈਨੇਜਮੈਟ ਬੋਰਡ ਵੱਲੋਂ ਅੱਜ 13 ਅਪ੍ਰੈਲ ਨੂੰ ਚੰਡੀਗੜ੍ਹ ਹੈੱਡ ਆਫ਼ਿਸ ਵਿੱਚ ਬਾਬਾ ਸਾਹਿਬ ਡਾ: ਅੰਬੇਡਕਰ ਦੇ ਜੀਵਨ ਅਤੇ ਉਨ੍ਹਾਂ ਦੀ ਦੇਸ਼ ਅਤੇ ਸਮਾਜ ਨੂੰ ਦੇਣ ਦੇ ਵਿਸ਼ੇ ‘ਤੇ ਇਕ ਸੈਮੀਨਾਰ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋ ਐਸ ਆਰ ਲੱਧੜ ਸਾਬਕਾ ਆਈ ਏ ਐਸ ਹਾਜ਼ਰ ਸਨ। ਹੈੱਡ ਆਫ਼ਿਸ ਦੇ ਸਾਰੇ ਸੀਨੀਅਰ ਅਧਿਕਾਰੀ ਸਮੇਤ ਚੇਅਰਮੈਨ ਨੇ ਇਹ ਸੈਮੀਨਾਰ ਅਟੈਂਡ ਕੀਤਾ।

ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਅਤੇ ਉੱਨਾਂ ਦੀ ਵਿਚਾਰਧਾਰਾ ‘ਤੇ ਲੱਧੜ ਨੇ ਖੁੱਲ ਕੇ ਬੋਲਿਆ। ਲੱਧੜ ਨੇ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਇੱਕ ਖੁੱਲੀ ਕਿਤਾਬ ਹੈ , ਉੱਨਾਂ ਸਾਰੇ ਦੇਸ਼ ਦੇ ਵਿਕਾਸ, ਔਰਤਾਂ ਅਤੇ ਦਲਿਤਾਂ ਦੀ ਬੇਹਤਰੀ ਤੇ ਪੂਰਾ ਜ਼ੋਰ ਦਿੱਤਾ। ਗਾਂਧੀ ਵਾਂਗ ਸਕੂਲਾਂ ਕਾਲਜਾਂ ਵਿੱਚ ਬਾਬਾ ਸਾਹਿਬ ਅਤੇ ਉੱਨਾਂ ਦੀ ਦੇਣ ਵਾਰੇ ਵਿਦਿਆਰਥੀਆਂ ਨੂੰ ਪੜਾਇਆ ਨਹੀਂ ਗਿਆ। ਆਉ ਜਾਤ-ਪਾਤ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਭਾਰਤ ਨੂੰ ਦੁਨੀਆ ਦੀ ਇੱਕ ਨੰਬਰ ਤਾਕਤ ਬਣਾਈਏ ਜਿਸ ਦਾ ਭਾਰਤ ਹੱਕਦਾਰ ਹੈ।

ਲੱਧੜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਭਾਜਪਾ ਸਰਕਾਰ ਨੇ ਬਾਬਾ ਸਾਹਿਬ ਦੇ ਜੀਵਨ ਨਾਲ ਸਬੰਧਤ ਪੰਜ ਸਥਾਨਾਂ ਨੂੰ ਵਿਕਸਿਤ ਕੀਤਾ ਹੈ ਜੋ ਭਾਰਤ ਵਾਸੀਆਂ , ਖਾਸ ਕਰ ਦਲਿਤਾਂ ਲਈ ਤੀਰਥ ਅਸਥਾਨ ਵਾਂਗ ਹਨ।












