ਕਪੂਰਥਲਾ ਪੁਲੀਸ ਵੱਲੋ ਨਸ਼ੇ ਦਾ ਕਾਰੋਬਾਰ ਕਰਨ ਅਤੇ ਮਾੜਿਆ ਅਨਸਰਾ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਰਾਏ SP-D ਕਪੂਰਥਲਾ ਅਤੇ ਸ੍ਰੀ ਬਬਨਦੀਪ ਸਿੰਘ DSP ਸੁਲਤਾਨਪੁਰ ਲੋਧੀ ਜੀ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਛੇਤੀ ਮੁਹਿੰਮ ਦੌਰਾਨ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਭਾਰੀ ਸਫਲਤਾ ਹਾਸਲ ਹੋਈ ਜਦੋ INSP ਹਰਗੁਰਦੇਵ ਸਿੰਘ SHO ਥਾਣਾ ਸੁਲਤਾਨਪੁਰ ਲੋਧੀ ਸਮੇਤ ਪੁਲਿਸ ਪਾਰਟੀ ਦੇ ਕਸਬਾ ਸੁਲਤਾਨਪੁਰ ਲੋਧੀ ਤੇ ਬੂਸੇਵਾਲ ਕਬੀਰਪੁਰ ਰੋਡ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਸ਼ਮਸਾਨਘਾਟ ਤਰਫਹਾਜੀ ਦੇ ਪਾਸ ਟੀ-ਪੁਆਇੰਟ ਪਰ ਪੁੱਜੀ ਤਾ ਸਾਹਮਣੇ ਬੂਸੋਵਾਲ ਸਾਇਡ ਤੇ ਇੱਕ ਮੋਟਰ ਸਾਇਕਲ ਨੰਬਰੀ PB 88-5260 ਪਰ ਸਵਾਰ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ।
ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਲੱਕੜ ਦੇ ਪੁਲ ਵੱਲ ਨੂੰ ਮੁੜਨ ਲੱਗਾ ਤਾਂ ਮੋਟਰ ਸਾਇਕਲ ਸੜਕ ਤੇ ਡਿੱਗ ਪਿਆ ਜਿਸਤੇ ਪੁਲਿਸ ਪਾਰਟੀ ਨੇ ਮੋਟਰਸਾਇਕਲ ਸਵਾਰ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਨਵਜੋਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਦੀ ਥਾਣਾ ਸਦਰ ਤਰਨਤਾਰਨ ਜਿਲਾ ਤਰਨਤਾਰਨ ਦੱਸਿਆ। ਜਿਸ ਤੇ ਸ੍ਰੀ ਬਬਨਦੀਪ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਸੁਲਤਾਨਪੁਰ ਲੋਧੀ ਜੀ ਦੀ ਹਦੈਤ ਅਨੁਸਾਰ ਨਵਜੋਤ ਸਿੰਘ ਉਕਤ ਦੀ ਤਲਾਸ਼ੀ ਕਰਨ ਤੇ ਉਸ ਦੇ ਨੇਫੇ ਵਿੱਚੋ ਇੱਕ ਵਜਨਦਾਰ ਮੋਮੀ ਕਾਲਾ ਲਿਫਾਫਾ ਬਰਾਮਦ ਹੋਇਆ ਜੋ ਚੈਕ ਕਰਨ ਤੇ ਉਸ ਵਿੱਚ ਹੈਰੋਇਨ ਬਰਾਮਦ ਹੋਈ ਜੋ ਕੰਪਿਉਟਰ ਕੰਡੇ ਤੇ ਤੋਲਣ ਤੇ ਕੁੱਲ 01 ਕਿੱਲੇ 15 ਗ੍ਰਾਮ ਹੈਰੋਇੰਨ ਹੋਈ। ਦੋਸ਼ੀ ਨਵਜੋਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਦੀ ਥਾਣਾ ਸਦਰ ਤਰਨਤਾਰਨ ਜਿਲਾ ਤਰਨਤਾਰਨ ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।












