September 5, 2026, 7:37 pm
----------- Advertisement -----------
HomePunjabbusinessਜਾਣੋ ਅਪ੍ਰੈਲ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ...

ਜਾਣੋ ਅਪ੍ਰੈਲ ‘ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਸੂਚੀ

Published on

----------- Advertisement -----------

ਜੇਕਰ ਤੁਸੀਂ ਕਿਸੇ ਕੰਮ ਲਈ ਬੈਂਕ ਜਾਣਾ ਹੈ ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਅਪ੍ਰੈਲ ਦੇ ਮਹੀਨੇ ਬੈਂਕ ਕਿੰਨੇ ਦਿਨਾਂ ਲਈ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਨੇ ਅਪ੍ਰੈਲ ਵਿੱਚ ਹੋਣ ਵਾਲਿਆਂ ਬੈਂਕ ‘ਚ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਮੁਤਾਬਕ ਅਪ੍ਰੈਲ ‘ਚ ਬੈਂਕ 14 ਦਿਨ ਬੰਦ ਰਹਿਣਗੇ। ਅਜਿਹੇ ‘ਚ ਜੇਕਰ ਅਪ੍ਰੈਲ ‘ਚ ਤੁਹਾਡਾ ਬੈਂਕ ਨਾਲ ਜੁੜਿਆ ਕੰਮ ਹੈ ਤਾਂ ਛੁੱਟੀਆਂ ਦੀ ਲਿਸਟ ਨੋਟ ਕਰ ਲਓ। ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਅਪ੍ਰੈਲ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ-
1 ਅਪ੍ਰੈਲ 2024- ਵਿੱਤੀ ਸਾਲ ਦੇ ਅੰਤ ‘ਤੇ ਬੈਂਕਾਂ ਦੇ ਖਾਤੇ ਬੰਦ ਹੋਣ ਕਾਰਨ, ਅਗਰਤਲਾ, ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਭੋਪਾਲ, ਭੁਵਨੇਸ਼ਵਰ, ਚੇਨਈ, ਦੇਹਰਾਦੂਨ, ਗੁਹਾਟੀ, ਹੈਦਰਾਬਾਦ – ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ, ਇੰਫਾਲ, ਈਟਾਨਗਰ, ਜੈਪੁਰ, ਜੰਮੂ, ਕੋਹਿਮਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਣਜੀ, ਪਟਨਾ, ਰਾਏਪੁਰ, ਰਾਂਚੀ, ਸ਼੍ਰੀਨਗਰ ਅਤੇ ਤਿਰੂਵਨੰਤਪੁਰਮ ਵਿੱਚ 1 ਅਪ੍ਰੈਲ ਨੂੰ ਬੈਂਕਾਂ ‘ਚ ਛੁੱਟੀ ਰਹੇਗੀ।
5 ਅਪ੍ਰੈਲ 2024- ਹੈਦਰਾਬਾਦ – ਤੇਲੰਗਾਨਾ, ਜੰਮੂ ਅਤੇ ਸ਼੍ਰੀਨਗਰ ਵਿੱਚ ਇਸ ਦਿਨ ਬਾਬੂ ਜਗਜੀਵਨ ਰਾਮ ਦੇ ਜਨਮ ਦਿਨ ਅਤੇ ਜਮਾਤ-ਉਲ-ਵਿਦਾ ਕਾਰਨ ਬੈਂਕ ਬੰਦ ਰਹਿਣਗੇ।
7 ਅਪ੍ਰੈਲ 2024- ਐਤਵਾਰ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
9 ਅਪ੍ਰੈਲ 2024- ਬੇਲਾਪੁਰ, ਬੈਂਗਲੁਰੂ, ਚੇਨਈ, ਹੈਦਰਾਬਾਦ, ਇੰਫਾਲ, ਜੰਮੂ, ਮੁੰਬਈ, ਨਾਗਪੁਰ, ਪਣਜੀ ਅਤੇ ਸ਼੍ਰੀਨਗਰ ਵਿੱਚ ਗੁੜੀ ਪਦਵਾ/ਉਗਾਦੀ ਤਿਉਹਾਰ/ਤੇਲੁਗੂ ਨਵੇਂ ਸਾਲ ਅਤੇ ਪਹਿਲੀ ਨਵਰਾਤਰੀ ਕਾਰਨ ਬੈਂਕ ਬੰਦ ਰਹਿਣਗੇ।
10 ਅਪ੍ਰੈਲ 2024- ਈਦ ਕਾਰਨ ਕੋਚੀ ਅਤੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ।
11 ਅਪ੍ਰੈਲ 2024- ਈਦ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
13 ਅਪ੍ਰੈਲ 2024- ਮਹੀਨੇ ਦੇ ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
14 ਅਪ੍ਰੈਲ 2024- ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
15 ਅਪ੍ਰੈਲ 2024- ਹਿਮਾਚਲ ਦਿਵਸ ਕਾਰਨ ਗੁਹਾਟੀ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ।
17 ਅਪ੍ਰੈਲ 2024- ਸ਼੍ਰੀ ਰਾਮ ਨੌਮੀ ਦੇ ਤਿਉਹਾਰ ‘ਤੇ ਅਹਿਮਦਾਬਾਦ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਗੰਗਟੋਕ, ਹੈਦਰਾਬਾਦ, ਜੈਪੁਰ, ਕਾਨਪੁਰ, ਲਖਨਊ, ਪਟਨਾ, ਰਾਂਚੀ, ਸ਼ਿਮਲਾ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕ ਬੰਦ ਰਹਿਣਗੇ।
20 ਅਪ੍ਰੈਲ 2024- ਗਰਿਆ ਪੂਜਾ ਕਾਰਨ ਅਗਰਤਲਾ ਵਿੱਚ ਬੈਂਕ ਛੁੱਟੀ ਰਹੇਗੀ।
21 ਅਪ੍ਰੈਲ 2024- ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
27 ਅਪ੍ਰੈਲ 2024- ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
28 ਅਪ੍ਰੈਲ 2024- ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...