ਦੇਸ਼ ਦਾ ਦੁੱਜਾ ਸਭਤੋਂ ਵੱਡਾ ਸਰਕਾਰੀ ਬੈਂਕ PNB ਦੀ ਤਰਫ ਤੋਂ ਗ੍ਰਾਹਕਾਂ ਨੂੰ ਕਈ ਖਾਸ ਸਹੂਲਤ ਦਿੱਤੀ ਜਾ ਰਹੀ ਹੈ । ਜੇਕਰ ਤੁਸੀ ਵੀ PNB ਬੈਂਕ ਦੇ ਗ੍ਰਾਹਕ ਹੋ ਤਾਂ ਇਹ ਤੁਹਾਡੇ ਲਈ ਵਧੀਆ ਖ਼ਬਰ ਹੈ । PNB ਨੇ ਇੱਕ ਨਵੀਂ ਵੀਡੀਓ ਆਧਾਰਤ ਕਸਟਮਰ ਆਈਡੈਂਟੀਫਿਕੇਸ਼ਨ ਪ੍ਰੋਸੈੱਸ ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਬਜ਼ੁਰਗ ਪੈਨਸ਼ਨਰ ਘਰ ਬੈਠੇ ਵੀਡੀਓ ਕਾਲ ਰਾਹੀਂ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰ ਸਕਣਗੇ। ਦਰਅਸਲ ਕੋਵਿਡ ਮਹਾਮਾਰੀ ਦੇ ਮੁੜ ਸਿਰ ਚੁੱਕ ਰਹੇ ਦੌਰ ਦੇ ਵਿਚਕਾਰ ਦੇਸ਼ ਭਰ ‘ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ।

ਪੰਜਾਬ ਨੈਸ਼ਨਲ ਬੈਂਕ ਨੇ ਹਾਲ ਹੀ ‘ਚ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਹੁਣ ਲਾਈਫ ਸਰਟੀਫਿਕੇਟ ਵੀਡੀਓ ਕਾਲ ਰਾਹੀਂ ਜਮ੍ਹਾ ਕਰਵਾਏ ਜਾ ਸਕਦੇ ਹਨ। 28 ਫਰਵਰੀ 2022 ਇਸ ਦੀ ਆਖ਼ਰੀ ਤਰੀਕ ਹੈ। ਬਜ਼ੁਰਗ ਪੈਨਸ਼ਨਰਾਂ ਲਈ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 31 ਦਸੰਬਰ, 2021 ਤੋਂ ਵਧਾ ਕੇ 28 ਫਰਵਰੀ, 2022 ਕਰ ਦਿੱਤੀ ਗਈ ਸੀ ਕਿਉਂਕਿ ਬਹੁਤ ਸਾਰੇ ਪੈਨਸ਼ਨਰ ਇਸ ਮਿਤੀ ਤਕ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਨਹੀਂ ਕਰਵਾ ਸਕੇ ਸਨ। ਹਾਲਾਂਕਿ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਮਿਤੀ ਹਰ ਸਾਲ 30 ਨਵੰਬਰ ਹੁੰਦੀ ਹੈ, ਪਰ ਕੋਵਿਡ ਦੇ ਹਾਲਾਤ ਦੇ ਮੱਦੇਨਜ਼ਰ, ਪੈਨਸ਼ਨ ਵਿਭਾਗ ਦੁਆਰਾ ਇਸਦੀ ਆਖਰੀ ਮਿਤੀ ਪਹਿਲਾਂ 31 ਦਸੰਬਰ ਤੇ ਫਿਰ 28 ਫਰਵਰੀ ਤਕ ਵਧਾ ਦਿੱਤੀ ਗਈ ਹੈ।












