ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਭਾਰਤ ਵਿੱਚ 100% ਸ਼ਾਕਾਹਾਰੀ ਖੁਰਾਕ ਦਾ ਪਾਲਣ ਕਰਨ ਵਾਲੇ ਗਾਹਕਾਂ ਲਈ ‘ਪਿਓਰ ਵੈਜ ਮੋਡ’ ਅਤੇ ‘ਪਿਓਰ ਵੈਜ ਫਲੀਟ’ ਲਾਂਚ ਕੀਤਾ ਹੈ। Zomato ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਦੀਪਇੰਦਰ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ।
ਦੀਪਇੰਦਰ ਗੋਇਲ ਨੇ ਪੋਸਟ ‘ਚ ਲਿਖਿਆ, ‘ਦੁਨੀਆ ਦੇ ਸਾਰੇ ਦੇਸ਼ਾਂ ਦੀ ਤੁਲਨਾ ‘ਚ ਭਾਰਤ ‘ਚ ਸ਼ਾਕਾਹਾਰੀ ਸਭ ਤੋਂ ਜ਼ਿਆਦਾ ਹਨ। ਸਾਨੂੰ ਉਨ੍ਹਾਂ ਤੋਂ ਸਭ ਤੋਂ ਮਹੱਤਵਪੂਰਨ ਫੀਡਬੈਕ ਮਿਲਿਆ ਹੈ। ਯਾਨੀ ਕਿ ਉਹ ਇਸ ਗੱਲ ਵੱਲ ਖਾਸ ਧਿਆਨ ਦਿੰਦੇ ਹਨ ਕਿ ਉਨ੍ਹਾਂ ਦਾ ਭੋਜਨ ਕਿਵੇਂ ਪਕਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਭੋਜਨ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ।’
ਉਨ੍ਹਾਂ ਅੱਗੇ ਕਿਹਾ ਕਿ ਸ਼ਾਕਾਹਾਰੀਆਂ ਦੀ ਖੁਰਾਕ ਸੰਬੰਧੀ ਤਰਜੀਹਾਂ ਨੂੰ ਸੰਬੋਧਿਤ ਕਰਨ ਲਈ, ਅਸੀਂ ਜ਼ੋਮੈਟੋ ‘ਤੇ ‘ਪਿਓਰ ਵੈਜ ਫਲੀਟ’ (ਡਿਲਿਵਰੀ ਕਰਨ ਵਾਲਿਆਂ ਦੀ ਇੱਕ ਵੱਖਰੀ ਟੀਮ) ਦੇ ਨਾਲ-ਨਾਲ ਉਨ੍ਹਾਂ ਗਾਹਕਾਂ ਲਈ ‘ਪਿਓਰ ਵੈਜ ਮੋਡ’ ਲਾਂਚ ਕਰ ਰਹੇ ਹਾਂ ਜੋ 100% ਸ਼ਾਕਾਹਾਰੀ ਖੁਰਾਕ ਤਰਜੀਹਾਂ ਰੱਖਦੇ ਹਨ।’
ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ਤਾ ਅਗਲੇ ਕੁਝ ਹਫ਼ਤਿਆਂ ਵਿੱਚ ਪੜਾਅਵਾਰ ਤਰੀਕੇ ਨਾਲ ਦੇਸ਼ ਭਰ ਵਿੱਚ ਰੋਲਆਊਟ ਕੀਤੀ ਜਾਵੇਗੀ। ਅਸੀਂ ਆਪਣੇ ਗਾਹਕਾਂ ਦੀ ਗੱਲ ਸੁਣਨ ਅਤੇ ਸਾਡੇ ਭਾਈਚਾਰੇ ਦੀ ਸਭ ਤੋਂ ਵਧੀਆ ਤਰੀਕੇ ਨਾਲ ਸੇਵਾ ਕਰਨ ਲਈ ਵਚਨਬੱਧ ਹਾਂ।
----------- Advertisement -----------
Zomato ਨੇ ਸ਼ੁੱਧ ਸ਼ਾਕਾਹਾਰੀ ਗਾਹਕਾਂ ਲਈ Pure Veg Mode ਤੇ Pure Veg Fleet ਕੀਤਾ ਲਾਂਚ, ਡਿਲੀਵਰੀ ਕਰਨ ਵਾਲੇ ਵਿਅਕਤੀ ਵੀ ਵੱਖਰੇ ਹੋਣਗੇ
Published on
----------- Advertisement -----------
----------- Advertisement -----------












