ਚੰਡੀਗੜ੍ਹ ਵਿੱਚ ਨਗਰ ਨਿਗਮ ਦੇ ਪਬਲਿਕ ਸਿਹਤ ਵਿਭਾਗ ਵੱਲੋਂ ਸੀਵਰੇਜ ਸਿਸਟਮ ਅਤੇ ਸਟੋਰਮ ਵਾਟਰ ਸਬੰਧੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਚੰਡੀਗੜ੍ਹ ਪੁਲੀਸ ਨੇ ਕਈ ਰੂਟਾਂ ’ਤੇ ਟਰੈਫਿਕ ਡਾਇਵਰਟ ਕਰ ਦਿੱਤਾ ਹੈ।
ਟਰੈਫਿਕ ਪੁਲੀਸ ਅਨੁਸਾਰ ਫਰਨੀਚਰ ਮਾਰਕੀਟ ਚੌਕ ਸੈਕਟਰ 41/42/53/54, ਮਟੌਰ ਚੌਕ ਸੈਕਟਰ 43/44/51/52, ਕਜਹੇੜੀ ਚੌਕ ਸੈਕਟਰ 42/43/52/53, ਸੈਕਟਰ 40/41/54/55 ਅਤੇ ਸੈਕਟਰ 41/42 ਦੀ ਡਿਵਾਈਡਿੰਗ ਰੋਡ ‘ਤੇ ਆਵਾਜਾਈ ਪ੍ਰਭਾਵਿਤ ਬਾਰੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਚੰਡੀਗੜ੍ਹ ਤੋਂ ਮੋਹਾਲੀ ਅਤੇ ਮੋਹਾਲੀ ਤੋਂ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਅੱਜ ਇਨ੍ਹਾਂ ਰੂਟਾਂ ‘ਤੇ ਆਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਵਧੇਰੇ ਜਾਣਕਾਰੀ ਲਈ ਚੰਡੀਗੜ੍ਹ ਪੁਲਿਸ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
----------- Advertisement -----------
ਚੰਡੀਗੜ੍ਹ ‘ਚ ਅੱਜ ਸੀਵਰੇਜ ਦੇ ਕੰਮਾਂ ਕਾਰਨ ਟ੍ਰੈਫਿਕ ਡਾਇਵਰਟ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
Published on
----------- Advertisement -----------
----------- Advertisement -----------












