ਚੰਡੀਗੜ੍ਹ, 16 ਫਰਵਰੀ 2023 – CM ਮਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲੈਣ ਹੈਦਰਾਬਾਦ ਪਹੁੰਚ ਗਏ ਹਨ। ਇਸ ਮੌਕੇ ਉਹਨਾਂ ਦੇ ਨਾਲ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਅਤੇ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰ ਵੀ ਗਏ ਹਨ।
ਇਸ ਮੌਕੇ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਅੱਜ ਮੈਂ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਨਾਲ ਹੈਦਰਾਬਾਦ ਪਹੁੰਚਿਆ ਹਾਂ…ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲਵਾਂਗੇ..
ਤੇਲੰਗਾਨਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ ‘ਚ ਛੋਟੇ-ਛੋਟੇ ਡੈਮ ਬਣਾਏ ਗਏ ਨੇ…ਜਿਸ ਨਾਲ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ 2 ਮੀਟਰ ਤੱਕ ਉੱਤੇ ਆ ਗਿਆ ਹੈ…”












