CM ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ‘ਚ ਨਰੂਆਣਾ ਮੰਡੀ ਵਿਖੇ ਲੋਕ ਮਿਲਣੀ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਇਸ ਦੌਰਾਨ ਉਨ੍ਹਾਂ ਕਿਹਾ ਕਿ ” ਭਾਰੀ ਗਿਣਤੀ ‘ਚ ਪਹੁੰਚੇ ਇਨਕਲਾਬੀ ਲੋਕਾਂ ਦਾ ਜੋਸ਼ ਅਤੇ ਉਤਸ਼ਾਹ ਦੇਖ ਕੇ ਬੇਹੱਦ ਖੁਸ਼ੀ ਹੋਈ।ਬਾਬਾ ਸਾਹਿਬ ਜੀ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਅਸੀਂ ਗ਼ਰੀਬ ਅਤੇ ਦਲਿਤ ਪਰਿਵਾਰਾਂ ਦੀਆਂ ਮਜ਼ਬੂਰੀਆਂ ਨੂੰ ਮਰਜ਼ੀ ‘ਚ ਬਦਲ ਕੇ ਰਹਾਂਗੇ।”
ਇਸ ਤੋਂ ਬਾਅਦ ਉਨ੍ਹਾਂ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ‘ਚ ਲੰਬੀ ਦੇ ਪਿੰਡ ਬਾਦਲ ਵਿਖੇ ਪਾਰਟੀ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ ਅਤੇ ਭਾਰੀ ਗਿਣਤੀ ‘ਚ ਘਰਾਂ ਅਤੇ ਦੁਕਾਨਾਂ ‘ਚੋਂ ਬਾਹਰ ਨਿਕਲ ਕੇ ਰੋਡ ਸ਼ੋਅ ਦਾ ਹਿੱਸਾ ਬਣਨ ਆਏ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਠਿੰਡੇ ਦੇ ਲੋਕਾਂ ਦਾ ਜੋਸ਼, ਜਜ਼ਬਾ ਅਤੇ ਜਨੂੰਨ ਬਾਦਲ ਪਰਿਵਾਰ ਦੀ ਰਹਿੰਦੀ ਅਖ਼ੀਰਲੀ ਕਿੱਲੀ ਨੂੰ ਕੱਢ ਕੇ ਛੱਡੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਇੱਕ ਵਾਰ ਫਿਰ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਦੋਂ ਤੱਕ ਵੋਟਾਂ ਹੀ ਸਨ,ਜਦੋਂ ਤੱਕ ਵੱਡੇ ਬਾਦਲ ਸੀ। ਸੀਐਮ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸੁਖਬੀਰ ਬਾਦਲ ‘ਤੇ ਕਵਿਤਾ ਲਿਖੀ ਹੈ।
ਸੀ.ਐਮ ਮਾਨ ਨੇ ਕਿਹਾ ਕਿ “ਕਿਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ, ਸਮਝ ਕੁਝ ਆਵੇ ਨਾ, ਵੋਟ ਕੋਈ ਪਾਵੇ ਨਾ,ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫੱਸ ਗਈ ਬਠਿੰਡੇ ਤੋਂ । “
ਇਸ ਰੈਲੀ ਤੋਂ ਬਾਅਦ ਮੁੱਖ ਮੰਤਰੀ ਮਾਨ ਮਲੋਟ, ਫਾਜ਼ਿਲਕਾ ਅਤੇ ਜਲਾਲਾਬਾਦ ਵਿੱਚ ਰੋਡ ਸ਼ੋਅ ਕਰਨ ਜਾ ਰਹੇ ਹਨ। ਲੰਬੀ ਵਿੱਚ ਰੋਡ ਸ਼ੋਅ ਬਾਦਲੀ ਅਤੇ ਘੱਗਰ ਰੋਡ ਤੋਂ ਸ਼ੁਰੂ ਹੋਵੇਗਾ। ਮਲੋਟ ਵਿੱਚ ਇਹ ਰੋਡ ਸ਼ੋਅ ਸੁਪਰ ਬਾਜ਼ਾਰ ਮਲੋਟ ਤੋਂ ਸ਼ੁਰੂ ਹੋਵੇਗਾ।
----------- Advertisement -----------
ਬਠਿੰਡਾ ਪਹੁੰਚੇ CM ਭਗਵੰਤ ਮਾਨ, ਸੁਖਬੀਰ ਬਾਦਲ ‘ਤੇ ਲਿਖੀ ਕਵਿਤਾ ਸੁਣਾਈ
Published on
----------- Advertisement -----------
----------- Advertisement -----------












