ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੀ.ਏ.ਪੀ, ਜਲੰਧਰ ਵਿਖੇ ਪਹੁੰਚਣਗੇ। ਉਹ ਇੱਥੇ ਪੁਲਿਸ ਵਿਭਾਗ ਵਿੱਚ ਹਾਲ ਹੀ ਵਿੱਚ ਚੁਣੇ ਗਏ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਨਵੇਂ ਭਰਤੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਯੁਕਤੀ ਪੱਤਰ ਦੇਣਗੇ। ਨਿਯੁਕਤੀ ਪੱਤਰ ਸਮਾਗਮ ਲਈ ਸਾਰਿਆਂ ਨੂੰ ਸਵੇਰੇ 8 ਵਜੇ PAP ਪਹੁੰਚਣ ਲਈ ਕਿਹਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਮੁੱਖ ਮੰਤਰੀ 11:30 ਵਜੇ ਆਉਣਗੇ।
ਦੱਸ ਦਈਏ ਕਿ ਨਿਯੁਕਤੀ ਪੱਤਰ ਲੈਣ ਵਾਲੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਲਈ ਡਰੈੱਸ ਕੋਡ ਵੀ ਲਾਗੂ ਕੀਤਾ ਗਿਆ ਹੈ। ਡੀਜੀਪੀ ਦਫ਼ਤਰ ਤੋਂ ਜਾਰੀ ਪੱਤਰ ਅਨੁਸਾਰ ਨਿਯੁਕਤੀ ਪੱਤਰ ਲੈਣ ਆਉਣ ਵਾਲਿਆਂ ਨੂੰ ਹਲਕੇ ਰੰਗ ਦੀਆਂ ਕਮੀਜ਼ਾਂ ਅਤੇ ਗੂੜ੍ਹੇ ਰੰਗ ਦੀਆਂ ਪੈਂਟਾਂ ਪਾਉਣ ਲਈ ਕਿਹਾ ਗਿਆ ਹੈ। ਲੜਕੀਆਂ ਨੂੰ ਹਲਕੇ ਰੰਗ ਦੇ ਕੱਪੜੇ ਜਾਂ ਸਾੜ੍ਹੀ ਪਹਿਨਣ ਲਈ ਕਿਹਾ ਗਿਆ ਹੈ।
ਸਬ ਇੰਸਪੈਕਟਰ ਮਾਨਸਾ ਲਈ ਚੁਣੇ ਗਏ ਹਨ। ਇੱਥੇ ਸਿਰਫ਼ ਸਬ ਇੰਸਪੈਕਟਰ ਸੰਦੀਪ ਪੂਨੀਆ ਨੂੰ ਹੀ ਨਿਯੁਕਤੀ ਪੱਤਰ ਦਿੱਤਾ ਜਾਵੇਗਾ। ਬਾਕੀ ਸਬ-ਇੰਸਪੈਕਟਰਾਂ ਨੂੰ ਮਾਨਸਾ ਪੁਲੀਸ ਲਾਈਨ ਵਿਖੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
----------- Advertisement -----------
CM ਮਾਨ ਅੱਜ ਆਉਣਗੇ ਜਲੰਧਰ, ਸਬ-ਇੰਸਪੈਕਟਰਾਂ ਸਣੇ ਹੋਰਨਾਂ ਪੁਲਿਸ ਮੁਲਾਜ਼ਮਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
Published on
----------- Advertisement -----------

----------- Advertisement -----------