June 19, 2024, 12:35 am
----------- Advertisement -----------
HomeNewsBreaking Newsਐਸ.ਏ.ਐਸ. ਨਗਰ ਵਿੱਚ ਭਾਰੀ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਸ਼ੁਰੂ 

ਐਸ.ਏ.ਐਸ. ਨਗਰ ਵਿੱਚ ਭਾਰੀ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਸ਼ੁਰੂ 

Published on

----------- Advertisement -----------
  • ਡਿਪਟੀ ਕਮਿਸ਼ਨਰ ਵੱਲੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਗਿਰਦਾਵਰੀ ਰਿਪੋਰਟ ਭੇਜਣ ਦੀ ਹਦਾਇਤ
  • ਆਸ਼ਿਕਾ ਜੈਨ ਨੇ ਗਿਰਦਾਵਰੀ ਦੇ ਕੰਮ ਦੌਰਾਨ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਆਪਸੀ ਤਾਲਮੇਲ ਬਨਾਉਣ ਲਈ ਵੀ ਆਖਿਆ

ਐਸ ਏ ਐਸ ਨਗਰ 29 ਮਾਰਚ 2023 – ਐੱਸ.ਏ.ਐੱਸ. ਨਗਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦਾ ਕੰਮ ਜਲਦੀ ਤੋਂ ਜਲਦੀ ਖਤਮ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਡਿਪਟੀ  ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਸਬੰਧੀ ਰਿਪੋਰਟ ਇੱਕ ਹਫ਼ਤੇ ਦੇ ਅੰਦਰ ਅੰਦਰ ਪੇਸ਼ ਕਰਨ ਲਈ ਆਖਿਆ ਹੈ।

ਜ਼ਿਲ੍ਹੇ ਵਿੱਚ ਚੱਲ ਰਹੀ ਗਿਰਦਾਵਰੀ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਪੈਸ਼ਲ ਗਿਰਦਾਵਰੀ ਦਾ ਕੰਮ 7 ਅਪ੍ਰੈਲ ਤੱਕ ਮੁਕੰਮਲ ਕਰਨ ਲਈ ਆਖਿਆ ਗਿਆ ਹੈ ਅਤੇ ਇਹ ਸਾਰਾ ਕੰਮ ਜ਼ਿਲ੍ਹੇ ਦੇ ਸਮੂਹ ਐਸ ਡੀ ਐਜ਼ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਕਿਸੇ ਵੀ ਸ਼ਿਕਾਇਤ ਲਈ ਸਬੰਧਿਤ ਐਸ. ਡੀ.ਐਮ. ਕੋਲ ਪਹੁੰਚ ਕੀਤੀ ਜਾ ਸਕਦੀ ਹੈ।

ਆਸ਼ਿਕਾ ਜੈਨ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਸਬੰਧੀ ਸਪੈਸ਼ਲ ਗਿਰਦਾਵਰੀ ਕਰਵਾਏ ਜਾਣ ਲਈ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਸ਼ੇਸ਼ ਗਿਰਦਾਵਰੀ ਦੌਰਾਨ ਇਹ ਯਕੀਨੀ ਬਨਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਪਟਵਾਰੀ ਵਲੋਂ   GPS Map Camera Mobile App ਰਾਹੀਂ  ਖਰਾਬੇ ਵਾਲੀ ਥਾਂ ਤੇ ਖੜੇ ਹੋ ਕੇ GEO Tagged ਫੋਟੋ ਖਿੱਚੀ ਜਾਵੇ। ਸਬੰਧਤ ਪਟਵਾਰੀ ਵਲੋਂ ਖਰਾਬੇ ਵਾਲੇ ਖੇਤਾਂ ਦੀਆਂ GEO Tagged ਫੋਟੋਆਂ ਨਾਲ ਨੱਥੀ ਕਰਕੇ ਇਸ ਗਿਰਦਾਵਰੀ ਦਾ ਪੂਰਾ ਰਿਕਾਰਡ ਜ਼ਿਲ੍ਹਾ ਮਾਲ ਦਫਤਰ ਨੂੰ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਹਨ।

 ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਖਰਾਬ ਫ਼ਸਲ ਲਈ ਮੁਆਵਜ਼ਾ ਪ੍ਰਤੀ ਮਾਲਕ 5 ਏਕੜ ਜ਼ਮੀਨ ਤੱਕ ਦਾ ਦਿੱਤਾ ਜਾਵੇਗਾ ਮੁਆਵਜ਼ੇ ਦੀ ਰਕਮ ਖੇਤ ਮਾਲਕ ਦੀ ਬਜਾਏ ਕਾਸ਼ਤਕਾਰ ਨੂੰ ਦਿੱਤੀ ਜਾਵੇਗੀ ਕਿਉਂਕਿ ਫਸਲਾਂ ਦੇ ਨੁਕਸਾਨ ਨਾਲ ਕਾਸ਼ਤਕਾਰਾਂ ਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ।

 ਇਸ ਲਈ ਕਾਸ਼ਤਕਾਰਾਂ ਨੂੰ ਖਰਾਬੇ ਦੀ ਅਦਾਇਗੀ ਕਰਨ ਲਈ ਉਹਨਾਂ ਦਾ ਨਾਮ ਵਿਸ਼ੇਸ਼ ਖਸਰਾ ਗਿਰਦਾਵਰੀ ਰਿਕਾਰਡ ਵਿੱਚ ਦਰਸਾਏ ਜਾਣ ਲਈ ਵੀ ਨਿਰਦੇਸ਼ ਦਿੱਤੇ ਹਨ। ਜਿਨਾਂ ਕਾਸ਼ਤਕਾਰਾਂ ਦਾ ਨਾਮ ਵਿਸ਼ੇਸ਼ ਖਸਰਾ ਗਿਰਦਾਵਰੀ ਰਿਕਾਰਡ ਵਿੱਚ ਦਰਸਾਇਆ ਜਾਵੇਗਾ ਉਹਨਾਂ ਦਾ ਭਵਿੱਖ ਵਿੱਚ ਉਕਤ ਜ਼ਮੀਨ ਵਿੱਚ ਕੋਈ ਮਾਲਕਾਨਾ ਹੱਕ ਨਹੀਂ ਹੋਵੇਗਾ।
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਐਸ ਡੀ ਐਮਜ਼ ਨੂੰ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਦਾ ਤਾਲਮੇਲ ਕਰਨ ਉਪਰੰਤ ਸਾਂਝੇ ਤੌਰ ਤੇ ਸਪੈਸ਼ਲ ਗਿਰਦਾਵਰੀ ਦਾ ਕੰਮ ਇੱਕ ਹਫਤੇ ਦੇ ਅੰਦਰ-ਅੰਦਰ ਮੁਕੰਮਲ ਕਰਵਾ ਕੇ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਅਤੇ ਸਲਾਮਤ ਸੂਬਾ ਬਣਾਉਣ ਲਈ ਵਚਨਬੱਧ

ਚੰਡੀਗੜ੍ਹ, 18 ਜੂਨ (ਬਲਜੀਤ ਮਰਵਾਹਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਬਰਨਾਲਾ ਦੇ ਸਰਕਾਰੀ ਹਸਪਤਾਲ ‘ਚ ਮਰੀਜ਼ ਪ੍ਰੇਸ਼ਾਨ, ਸਹੂਲਤਾਂ ਵਧਾਉਣ ਦੀ ਮੰਗ

ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਓਪੀਡੀ ਸਿਸਟਮ ਨੂੰ ਲੈ ਕੇ ਮਰੀਜ਼ ਪ੍ਰੇਸ਼ਾਨ ਹੋ ਰਹੇ...

ਤਰਨਤਾਰਨ ‘ਚ ਮਹਿਲਾ ਜੱਜ ਦੇ ਘਰੋਂ ਚੋਰੀ, ਚੋਰ ਦੇ ਗਹਿਣੇ ਲੈ ਕੇ ਫਰਾਰ

ਤਰਨਤਾਰਨ ਦੇ ਕਸਬਾ ਫਤਿਹਾਬਾਦ 'ਚ ਪੁਲਿਸ ਚੌਕੀ ਤੋਂ ਸਿਰਫ 400 ਮੀਟਰ ਦੀ ਦੂਰੀ 'ਤੇ...

ਏਅਰ ਇੰਡੀਆ ਭਾਰਤ ਚ ਖੋਲ੍ਹੇਗੀ ਆਪਣਾ ਪਹਿਲਾ ਫਲਾਇੰਗ ਸਕੂਲ

ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਭਾਰਤ ਵਿੱਚ ਆਪਣਾ ਪਹਿਲਾ ਫਲਾਇੰਗ ਸਕੂਲ ਖੋਲ੍ਹਣ ਜਾ...

ਪੰਜਾਬ-ਹਰਿਆਣਾ ਹਾਈਕੋਰਟ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਰਾਹਤ, 8 ਜੁਲਾਈ ਤੱਕ SIT ਅੱਗੇ ਨਹੀਂ ਹੋਣਗੇ ਪੇਸ਼

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ...

ਮੰਤਰੀ ਗੁਰਮੀਤ ਹੇਅਰ ਨੇ ਵਿਧਾਇਕ ਪਦ ਤੋਂ ਦਿੱਤਾ ਅਸਤੀਫਾ

ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ...

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਹੋਵੇਗੀ ਰਜਿਸਟੇ੍ਰਸ਼ਨ : ਡੀ. ਸੀ

ਹੁਸ਼ਿਆਰਪੁਰ, 18 ਜੂਨ : ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਪ੍ਰਾਪਤ ਪੱਤਰ...

ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 18 ਜੂਨ :ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਅਤੇ ਆਲਮੀ ਤਪਸ਼ ਤੋਂ ਨਿਜ਼ਾਤ...