April 22, 2024, 10:27 am
----------- Advertisement -----------
HomeNewsBreaking Newsਡਾ: ਹਿਤਿੰਦਰ ਕੌਰ ਕਲੇਰ ਨੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਦਾ...

ਡਾ: ਹਿਤਿੰਦਰ ਕੌਰ ਕਲੇਰ ਨੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਦਾ ਚਾਰਜ ਸੰਭਾਲਿਆ

Published on

----------- Advertisement -----------
  • ਪਰਿਵਾਰ ਭਲਾਈ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨਾ ਅਤੇ ਪੀ.ਸੀ.-ਪੀ.ਐਨ.ਡੀ.ਟੀ. ਐਕਟ ਦੀ ਸਖ਼ਤੀ ਨਾਲ ਪਾਲਣਾ ਨੂੰ ਤਰਜੀਹ :ਡਾ: ਹਿਤਿੰਦਰ ਕੌਰ ਕਲੇਰ

ਚੰਡੀਗੜ੍ਹ: 9 ਸਤੰਬਰ 2023 (ਬਲਜੀਤ ਮਰਵਾਹਾ) – ਡਾ: ਹਿਤਿੰਦਰ ਕੌਰ ਕਲੇਰ ਜੋ ਕਿ ਮੌਜੂਦਾ ਸਮੇਂ ਸਿਵਲ ਸਰਜਨ ਲੁਧਿਆਣਾ ਵਜੋਂ ਤਾਇਨਾਤ ਸਨ, ਨੂੰ ਹੁਣ ਨਵੀਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਅੱਜ ਇੱਥੇ ਸੈਕਟਰ-34 ਸਥਿਤ ਡਾਇਰੈਕਟਰ ਸਿਹਤ ਦੇ ਦਫ਼ਤਰ ਵਿਖੇ ਆਪਣੀ ਨਵੀਂ ਤਾਇਨਾਤੀ ‘ਤੇ ਜੁਆਇਨ ਕਰ ਗਏ ਹਨ।

ਆਪਣੀ ਨਵੀਂ ਨਿਯੁਕਤੀ ਤੋਂ ਤੁਰੰਤ ਬਾਅਦ ਡਾ: ਹਿਤਿੰਦਰ ਕੌਰ ਕਲੇਰ ਨੇ ਪੰਜਾਬ ਸਰਕਾਰ ਦਾ ਉਨ੍ਹਾਂ ‘ਤੇ ਭਰੋਸਾ ਦਿਖਾਉਣ ਲਈ ਧੰਨਵਾਦ ਕੀਤਾ। ਓਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਅਤੇ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਵੀ ਦਿੱਤਾ।

ਸਿਹਤ ਵਿਭਾਗ ਪੰਜਾਬ ਵਿੱਚ ਆਪਣੇ ਕੈਰੀਅਰ ਦੇ ਸਬੰਧ ਵਿੱਚ, ਡਾ: ਕੌਰ ਸਾਲ 1991 ਵਿੱਚ ਮੈਡੀਕਲ ਅਫਸਰ ਵਜੋਂ ਭਰਤੀ ਹੋਏ। ਡਾ: ਕੌਰ ਐਮ.ਡੀ. ਰੇਡੀਓਲੋਜੀ ਹਨ। ਓਹਨਾਂ ਨੂੰ 2015 ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋਂ ਤਰੱਕੀ ਦਿੱਤੀ ਗਈ ਅਤੇ ਜੂਨ 2021 ਵਿੱਚ ਡਿਪਟੀ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਗਈ ਅਤੇ ਸਿਵਲ ਸਰਜਨ ਮਾਨਸਾ ਵਜੋਂ ਤਾਇਨਾਤੀ ਹੋਈ ਅਤੇ ਬਾਅਦ ਵਿੱਚ ਮੋਗਾ ਵਿੱਚ ਕੁਝ ਕਾਰਜਕਾਲ ਕਰਨ ਤੋਂ ਬਾਅਦ ਜੁਲਾਈ 2022 ਤੋਂ ਲੁਧਿਆਣਾ ਜ਼ਿਲ੍ਹੇ ਵਿੱਚ ਸੇਵਾ ਨਿਭਾਅ ਰਹੇ ਸਨ।

ਇੱਥੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਵਜੋਂ ਜੁਆਇਨ ਹੋਣ ਉਪਰੰਤ ਡਾ. ਕੌਰ ਨੇ ਸਿਹਤ ਸਟਾਫ਼ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ।ਉਨ੍ਹਾਂ ਆਪਣੀਆਂ ਤਰਜੀਹਾਂ ਦੱਸਦਿਆਂ ਸਿਹਤ ਸਟਾਫ਼ ਨੂੰ ਸਮਾਂਬੱਧ ਢੰਗ ਨਾਲ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਿਹਾ। ਉਨ੍ਹਾਂ ਰਾਜ ਦੇ ਲੋਕਾਂ ਨੂੰ ਵਿਆਪਕ ਪਰਿਵਾਰ ਭਲਾਈ ਸੇਵਾਵਾਂ ਪ੍ਰਦਾਨ ਕਰਨ ਲਈ ਲੋੜੀਂਦੇ ਕਦਮ ਚੁੱਕਣ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਰਾਜ ਵਿੱਚ ਪੀ.ਸੀ.-ਪੀ.ਐਨ.ਡੀ.ਟੀ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ‘ਤੇ ਜ਼ੋਰ ਦਿੱਤਾ।ਡਾਇਰੈਕਟੋਰੇਟ ਦਫ਼ਤਰ ਦੇ ਸਮੂਹ ਸਟਾਫ਼ ਨੇ ਨਵੇਂ ਡਾਇਰੈਕਟਰ ਦਾ ਸਵਾਗਤ ਕੀਤਾ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

IPL ਵਿੱਚ ਅੱਜ ਮੁੰਬਈ ਅਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ

ਜੈਪੁਰ, 22 ਅਪ੍ਰੈਲ 2024 - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ 'ਚ ਅੱਜ...

ਗੁਜਰਾਤ ਟਾਈਟਨਸ ਨੇ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ

ਮੋਹਾਲੀ, 22 ਅਪ੍ਰੈਲ 2024 - ਗੁਜਰਾਤ ਟਾਈਟਨਸ ਨੇ IPL-2024 ਵਿੱਚ ਆਪਣੀ ਚੌਥੀ ਜਿੱਤ ਦਰਜ...

ਕਿਸਾਨ ਅੱਜ ਜੀਂਦ ਤੋਂ ਕਰਨਗੇ ਕਰਨਗੇ ਵੱਡਾ ਐਲਾਨ: ਸ਼ੰਭੂ ‘ਚ 6 ਦਿਨਾਂ ਤੋਂ ਰੇਲਵੇ ਟਰੈਕ ਜਾਮ, ਅੱਜ ਵੀ 61 ਟਰੇਨਾਂ ਰੱਦ, 34 ਰੂਟ ਡਾਇਵਰਟ

ਸ਼ੰਭੂ ਬਾਰਡਰ, 22 ਅਪ੍ਰੈਲ 2024 - ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਹੋਇਆ ਦਰਜ, SGPC ਪ੍ਰਧਾਨ ਨੇ ਕਿਹਾ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਹਮਲਾ

ਅੰਮ੍ਰਿਤਸਰ, 22 ਅਪ੍ਰੈਲ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ...

ਹੱਡੀਆਂ ਨੂੰ ​​ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਅੱਜ ਤੋਂ ਹੀ ਇਹ ਚੀਜ਼ਾਂ ਖਾਣਾ ਸ਼ੁਰੂ ਕਰ ਦਿਓ

ਸਰੀਰ ਦੀ ਬਣਤਰ ਨੂੰ ਮਜ਼ਬੂਤ ​​ਅਤੇ ਸਹੀ ਆਕਾਰ ਵਿਚ ਰੱਖਣ ਲਈ ਹੱਡੀਆਂ ਦਾ ਮਜ਼ਬੂਤ...

ਚੀਨ ‘ਚ ਭਾਰੀ ਮੀਂਹ ਦੀ ਚੇਤਾਵਨੀ, ਸਦੀ ਦੇ ਸਭ ਤੋਂ ਵੱਡੇ ਹੜ੍ਹ ਦੀ ਸੰਭਾਵਨਾ

ਚੀਨ 'ਚ ਸੋਮਵਾਰ (22 ਅਪ੍ਰੈਲ) ਨੂੰ ਭਾਰੀ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ।...

ਜੇਕਰ ਤੁਸੀਂ ਵਜ਼ਨ ਘਟਾਉਣ ਲਈ ਚੀਆ ਸੀਡਜ਼ ਦਾ ਸੇਵਨ ਕਰ ਰਹੇ ਹੋ, ਤਾਂ ਜਾਣੋ ਇਸਦੇ ਪਿੱਛੇ ਦੀ ਸੱਚਾਈ

ਚੀਆ ਸੀਡਜ਼ ਨੂੰ ਲੈ ਕੇ ਲੋਕਾਂ ਨੂੰ ਅਕਸਰ ਇਹ ਉਮੀਦ ਹੁੰਦੀ ਹੈ ਕਿ ਇਨ੍ਹਾਂ...

ਪੰਜਾਬ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ, ਮੁੱਲਾਂਪੁਰ ਸਟੇਡੀਅਮ ‘ਚ ਦਰਸ਼ਕਾਂ ਦੀ ਭਾਰੀ ਭੀੜ

ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਬਨਾਮ ਗੁਜਰਾਤ...