30 ਅਕਤੂਬਰ 2023 (ਬਲਜੀਤ ਮਰਵਾਹਾ) – ‘ਏਕ ਪਹਿਲ’ ਇਕ ਅਜਿਹੀ ਸੰਸਥਾ ਹੈ ਜਿਸ ਨੇ ਪਰਿਵਰਤਨ ਦੀ ਯਾਤਰਾ ਸ਼ੁਰੂ ਕੀਤੀ ਹੈ। ਸਾਡੀਆਂ ਮੂਲ ਕਦਰਾਂ ਵੱਖ-ਵੱਖ ਮਹੱਤਵਪੂਰਨ ਖੇਤਰਾਂ ਵਿੱਚ ਸਕਾਰਾਤਮਕ ਪ੍ਰਭਾਵ ਬਣਾਉਣ ਦੇ ਆਲੇ-ਦੁਆਲੇ ਘੁੰਮਦੀਆਂ ਹਨ, ਜਿਸ ਵਿੱਚ ਗੈਰ-ਅਧਿਕਾਰਤ ਬੱਚਿਆਂ ਲਈ ਸਿੱਖਿਆ, ਬੱਚੀਆਂ ਨੂੰ ਸਿੱਖਿਆ ਪ੍ਰਦਾਨ ਕਰਨਾ, ਅਤੇ ਜਾਨਵਰਾਂ ਦੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਦੀ ਵਕਾਲਤ ਕਰਨਾ ਹੈ। ਇਸ ਦੇ ਨਾਲ ਹੀ ਸਾਡਾ ਮੁੱਖ ਟੀਚਾ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ ਜਿਸ ਨੂੰ ਅਸੀਂ ਆਪਣਾ ਮੁੱਖ ਮੰਤਵ ਵਜੋਂ ਲੋਕਾਂ ਨੂੰ ਦੇ ਰਹੇ ਹਾਂ। ਇਸ ਦੇ ਨਾਲ ਨਾਲ ਹੀ ਸਾਡਾ ਮੁੱਖ ਟੀਚਾ ਵਿਦਿਆ ਦੇ ਪੱਧਰ ਨੂੰ ਉਚੇਰਾ ਕਰਨਾ ਵੀ ਹੈ ਜਿਸ ਨੂੰ ਅਸੀਂ ਆਪਣੀ ਲਹਿਰ (ਵਿਦਿਆ ਦਾ ਲੰਗਰ) ਦੇ ਰੂਪ ਵਿੱਚ ਲੋਕ ਅਰਪਣ ਕਰ ਰਹੇ ਹਾਂ।
ਇਸੇ ਤਹਿਤ ਅੱਜ ਸਾਡੀ ਸੰਸਥਾ ਨੇ ਮੁਹਾਲੀ ਸਥਿਤ ‘ਆਪਣਾ ਘਰ’ ਨਾਮਕ ਅਦਾਰੇ ਵਿੱਚ ਪਹੁਚੇ, ਉੱਥੇ ਪੜ੍ਹਨ ਵਾਲੇ ਬੇਸਹਾਰਾ ਬੱਚਿਆਂ ਨੂੰ ਸਿੱਖਿਆ ਪ੍ਰਤੀ ਪ੍ਰੇਰਣ ਦਾ ਯਤਨ ਕੀਤਾ ਅਤੇ ਉਹਨਾ ਦੀ ਪੜ੍ਹਾਈ ਵਿੱਚ ਹਰ ਸੰਭਵ ਯਤਨ ਕਰਨ ਦਾ ਯਕੀਨ ਦੁਆਇਆ। ਅਸੀਂ ਅਦਾਰੇ ਦੇ ਪ੍ਰਬੰਧਕਾਂ ਦੇ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿੰਨਾ ਸਾਨੂੰ ਪੂਰਨ ਸਹਿਯੋਗ ਬਖਸ਼ਿਆ।
ਅਸੀਂ ਸਭ ਸੂਝਵਾਨ ਮਿੱਤਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਓ ਰਲ ਕੇ ਇਸ ਸੰਸਥਾ ਨੂੰ ਅੱਗੇ ਵਧਾਈਏ ਤੇ ਸਮਾਜ ਅਤੇ ਵਿਦਿਆਰਥੀਆ ਨੂੰ ਮਾਨਸਿਕ ਪੱਧਰ ਤੇ ਮਜਬੂਤ ਕਰੀਏ।












