ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ
ਅੰਮ੍ਰਿਤਸਰ, 29 ਮਈ 2022 – ਅੰਮ੍ਰਿਤਸਰ ‘ਚ 18 ਸਾਲ ਦੀ ਲੜਕੀ ਨਾਲ ਧੋਖੇ ਨਾਲ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਲੜਕੀ ਬਲੱਡ ਸ਼ੂਗਰ ਤੋਂ ਪੀੜਤ ਹੈ। ਲੜਕੀ ਨੇ ਦੋਸ਼ ਲਾਉਂਦੇ ਹੋਏ ਕਿਹਾ ਕੇ ਗੁਆਂਢ ‘ਚ ਰਹਿਣ ਵਾਲੇ ਲੜਕੇ ਨੇ ਉਸ ਨੂੰ ਵਰਗਲਾ ਕੇ ਕਿਹਾ ਤੇਰੇ ਨਾਲ ਇਸ ਬੀਮਾਰੀ ਕਾਰਨ ਕੋਈ ਵੀ ਵਿਆਹ ਨਹੀਂ ਕਰੇਗਾ, ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ। ਜਿਸ ਤੋਂ ਬਾਅਦ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਜਿਸ ਤੋਂ ਬਾਅਦ ਲੜਕੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ ਨੂੰ ਬਲੈਕਮੇਲ ਕਰ ਰਿਹਾ ਹੈ ਅਤੇ ਉਸ ‘ਤੇ ਤਸ਼ੱਦਦ ਕਰ ਰਿਹਾ ਹੈ। ਜਿਸ ਤੋਂ ਬਾਅਦ ਇਹ ਮਾਮਲਾ ਥਾਣੇ ਵੀ ਪਹੁੰਚ ਗਿਆ ਹੈ।
ਜਦਕਿ ਦੂਜੇ ਪਾਸੇ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੈਂ ਉਸ ਲੜਕੀ ਨੂੰ ਅਪਨਾਉਣ ਲਈ ਤਿਆਰ ਹਨ ਅਤੇ ਉਹਨਾਂ ਦਾ ਲੜਕਾ ਵੀ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਜਿਸ ‘ਤੇ ਉਹ ਬਲਾਤਕਾਰ ਦਾ ਦੋਸ਼ ਲਗਾ ਰਹੀ ਹੈ।
ਜਿੱਥੇ ਲੜਕੇ ‘ਤੇ ਹਰਪ੍ਰੀਤ ਕੌਰ ਦੋਸ਼ ਲਗਾ ਰਹੀ ਹੈ ਕਿ ਉਸ ਨੇ ਉਸ ਨਾਲ ਜ਼ਬਰਦਸਤੀ ਕੀਤੀ ਹੈ, ਉਸ ਲੜਕੇ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਦੋਵਾਂ ‘ਚ ਪ੍ਰੇਮ ਸਬੰਧ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਸਰੀਰਕ ਸਬੰਧ ਬਣਾਏ, ਹੁਣ ਲੜਕੀ ‘ਤੇ ਦਬਾਅ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਸ ਨੇ ਲੜਕੇ ਦੇ ਖਿਲਾਫ ਬਿਆਨ ਦਿੱਤਾ ਹੈ। ਅਸਲ ‘ਚ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਅੱਜ ਵੀ ਉਹ ਉਸ ਲੜਕੀ ਦਾ ਆਪਣੇ ਲੜਕੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਨ, ਇਸ ਮਾਮਲੇ ਨੂੰ ਬਲਾਤਕਾਰ ‘ਚ ਤਬਦੀਲ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਪ੍ਰੀਤ ਕੌਰ ਨਾਂ ਦੀ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਗੁਆਂਢ ‘ਚ ਰਹਿਣ ਵਾਲੇ ਲੜਕੇ ਹਰਪ੍ਰੀਤ ਸਿੰਘ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ, ਜਿਸ ‘ਤੇ ਮਾਮਲਾ ਦਰਜ ਕਰ ਲਿਆ ਹੈ। ਲੜਕੀ ਦੀ ਮੈਡੀਕਲ ਜਾਂਚ ਕਰਕੇ ਜੋ ਵੀ ਰਿਪੋਰਟ ਆਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।