ਬੀਤੇ ਦਿਨੀਂ ਸਾਰੇ ਦੇਸ਼ ਵਿਚ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਪਰ ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਦੁਖਦਾਇਕ ਘਟਨਾ ਵਾਪਰੀ। ਦੱਸ ਦਈਏ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਐੱਸਡੀਐੱਮ ਮਨੀਸ਼ਾ ਰਾਣਾ ਤਿਰੰਗਾ ਝੰਡਾ ਚੜ੍ਹਾ ਰਹੇ ਰਹੇ ਸਨ ਉਸ ਵੇਲੇ ਹੀ ਉੱਥੇ ਵਲੰਟੀਅਰ ਤੌਰ ਤੇ ਸੇਵਾ ਨਿਭਾ ਰਹੇ ਮਾਸਟਰ ਅਚਿੰਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
ਦੱਸ ਦਈਏ ਕਿ ਝੰਡਾ ਲਹਿਰਾਉਣ ਦੀ ਰਸਮ ਪੂਰੀ ਹੋਣ ਤੋਂ ਤੁਰੰਤ ਬਾਅਦ ਮਾ:ਅਚਿੰਤ ਦੀ ਸਾਹ ਦੀ ਗਤੀ ਰੁਕ ਗਈ ਤੇ ਉਹ ਜਮੀਨ ‘ਤੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਅਜਾਦੀ ਦੇ ਜਸ਼ਨ ਐਸ.ਜੀ.ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਏ ਜਾ ਰਹੇ ਸਨ ਜੋ ਮਾਸਟਰ ਦੀ ਜੀ ਕਰਮ ਭੂਮੀ ਹੈ,ਜਿੱਥੇ ਮਾਸਟਰ ਅਚਿੰਤ ਨੇ ਸਾਰੀ ਉਮਰ ਗੁਜਾਰੀ ਤੇ ਉਸੇ ਥਾਂ ਤੇ ਮਾਸਟਰ ਜੀ ਨੇ ਆਪਣੇ ਆਖਰੀ ਸਾਹ ਲਏ।
ਮਾਸਟਰ ਅਚਿੰਤ ਸ਼੍ਰੌਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਨ ਤੇ ਅਕਾਲੀ ਦਲ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਉਨ੍ਹਾਂ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ।ਸਮਾਜ ਸੇਵਾ ਦੇ ਕੰਮਾਂ ਵਿੱਚ ਮਾ:ਅਚਿੰਤ ਵੱਲੋਂ ਸ਼ਾਨਦਾਰ ਭੂਮਿਕਾ ਨਿਭਾਈ ਜਾ ਰਹੀ ਸੀ ਤੇ ਜਿੱਥੇ ਕਿਤੇ ਵੀ ਜਰੂਰਤ ਹੁੰਦੀ ਮਾਸਟਰ ਅਚਿੰਤ ਆਪਣੀ ਜਿੰਮੇਵਾਰੀ ਸਮਝਦੇ ਹੋਏ ਉੱਥੇ ਪਹੁੰਚ ਜਾਂਦੇ ਸਨ।