ਲੁਧਿਆਣਾ ਪੁਲਿਸ ਨੇ ATM ਕੈਸ਼ ਵਾਲੀ ਸੀਐਮਐਸ ਕੰਪਨੀ ‘ਚ 8.49 ਕਰੋੜ ਰੁਪਏ ਦੀ ਸਭ ਤੋਂ ਵੱਡੀ ਲੁੱਟ ਦੀ ਗੁੱਥੀ ਨੂੰ 60 ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲੀਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 5 ਕਰੋੜ ਦੀ ਨਕਦੀ ਵੀ ਬਰਾਮਦ ਹੋਈ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕੀਤੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੰਪਨੀ ਨੇ ਪਹਿਲਾਂ 7 ਕਰੋੜ ਰੁਪਏ ਦੀ ਲੁੱਟ ਬਾਰੇ ਕਿਹਾ ਪਰ ਬਾਅਦ ਵਿੱਚ ਦੱਸਿਆ ਕਿ 8.49 ਕਰੋੜ ਰੁਪਏ ਲੁੱਟੇ ਗਏ ਹਨ। ਓਨਾ ਕਿਹਾ ਇਸ ਮਾਮਲੇ ਵਿੱਚ ਇੱਕ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸਦੇ ਨਾਲ 9 ਮੈਂਬਰ ਸ਼ਾਮਿਲ ਹਨ। ਮਾਮਲੇ ‘ਚ 2 ਮਾਸਟਰਮਾਈਂਡ ਹਨ। ਜਿਸ ਵਿੱਚ ਮਨਦੀਪ ਕੌਰ ਅਤੇ ਮਨਜਿੰਦਰ ਮਨੀ ਸ਼ਾਮਲ ਹਨ। ਮਨੀ ਇੱਥੇ 4 ਸਾਲਾਂ ਤੋਂ ਕੰਮ ਕਰ ਰਿਹਾ ਹੈ। ਉਹ ਕੁਝ ਮਹੀਨਿਆਂ ਤੋਂ ਯੋਜਨਾ ਬਣਾ ਰਹੇ ਸਨ।
ਪੁਲਿਸ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੁੱਟ ਲਈ 2 ਮੋਡੀਊਲ ਬਣਾਏ ਗਏ। ਇਕ ਮੋਟਰ ਸਾਈਕਲ ਅਤੇ ਇਕ ਕਾਰ ‘ਤੇ।ਮਨੀ 2 ਬਾਈਕ ‘ਤੇ 5 ਮੁਲਜ਼ਮਾਂ ਦੇ ਨਾਲ ਸੀ। ਮਨਦੀਪ ਕੌਰ ਕਾਰ ‘ਚ 4 ਦੋਸ਼ੀਆਂ ਨਾਲ ਸੀ।
ਓਨਾ ਦੱਸਿਆ ਕਿ ਕੰਪਨੀ ਵੱਲੋਂ ਦੱਸੀ ਗਈ ਰਕਮ ਅਤੇ ਲੁਟੇਰਿਆਂ ਦੇ ਬਿਆਨਾਂ ਵਿੱਚ ਫਰਕ ਹੈ। ਜਦੋਂ ਸਾਰੇ ਲੁਟੇਰੇ ਫੜੇ ਜਾਣਗੇ ਤਾਂ ਸਾਰੀ ਰਕਮ ਕਲੀਅਰ ਹੋ ਜਾਵੇਗੀ। ਫਿਲਹਾਲ ਲੁੱਟ ਦੀ ਰਕਮ ‘ਚੋਂ 5 ਕਰੋੜ ਰੁਪਏ ਬਰਾਮਦ ਹੋਏ ਹਨ। ਪਹਿਲਾਂ ਲੁਟੇਰਿਆਂ ਨੇ ਨਕਦੀ ਛੁਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕੁਝ ਨਕਦੀ ਵੰਡ ਲਈ ਗਈ। ਮਨਦੀਪ ਕੌਰ ਅਤੇ ਉਸਦੇ ਪਤੀ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ।
----------- Advertisement -----------
ਲੁਧਿਆਣਾ ਲੁੱਟ ਮਾਮਲੇ ‘ਚ ਪੁਲਿਸ ਕਮਿਸ਼ਨਰ ਨੇ ਕੀਤੇ ਵੱਡੇ ਖੁਲਾਸੇ
Published on
----------- Advertisement -----------
----------- Advertisement -----------












