ਪੰਜਾਬ ਦੇ ਮਾਲ ਅਫਸਰਾਂ (ਰੈਵੇਨਿਊ ਅਫਸਰਾਂ) ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਉਨ੍ਹਾਂ ਸਕੱਤਰੇਤ ਵਿਖੇ ਵਿੱਤ ਕਮਿਸ਼ਨਰ ਕੇ.ਏ.ਪੀ.ਸਿਨਹਾ ਨਾਲ ਗੱਲਬਾਤ ਕਰਕੇ ਮੁੱਖ ਮੰਤਰੀ ਦੇ ਹੁਕਮਾਂ ‘ਤੇ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਹੈ। ਅੱਜ ਸਵੇਰ ਵੇਲੇ ਇਹ ਅਫਸਰ ਹੜਤਾਲ ’ਤੇ ਗਏ ਸਨ ਤੇ ਸਵੇਰੇ 8.00 ਵਜੇ ਇਹਨਾਂ ਦੀ ਵਿੱਤ ਕਮਿਸ਼ਨਰ ਮਾਲ ਨਾਲ ਮੀਟਿੰਗ ਨਿਸ਼ਚਿਤ ਸੀ ਜਿਸ ਵਿਚ ਸਰਕਾਰ ਤੇ ਐਸੋਸੀਏਸ਼ਨ ਵਿਚ ਸਹਿਮਤੀ ਬਣ ਗਈ ਤੇ ਉਹਨਾਂ ਹੜਤਾਲ ਵਾਪਸ ਲੈ ਲਈ ਹੈ। ਦੱਸ ਦਈਏ ਕਿ ਮੁੱਖ ਮੰਤਰੀ ਨੇ ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦੀ ਜਾਂਚ ਪੈਂਡਿੰਗ ਪਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਮਾਲ ਅਫ਼ਸਰਾਂ ਦੀ ਜਥੇਬੰਦੀ ਦੇ ਪ੍ਰਧਾਨ ਗੁਰਦੇਵ ਸਿੰਘ ਧਮਾਣਾ ਨੇ ਦੱਸਿਆ ਕਿ ਅੱਜ ਸਮੂਹ ਮਾਲ ਅਫ਼ਸਰਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਜੋ ਹੜਤਾਲ ਰੱਖੀ ਗਈ ਸੀ, ਉਸ ਨੂੰ ਵਿੱਤ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਨਾਇਬ ਤਹਿਸੀਲਦਾਰ ਨੂੰ ਬਹਾਲ ਕਰਨ ਦੇ ਹੁਕਮ ਵੀ ਦਿੱਤੇ ਹਨ।
----------- Advertisement -----------
ਰੈਵੇਨਿਊ ਅਫਸਰਾਂ ਨੇ ਹੜਤਾਲ ਲਈ ਵਾਪਸ, ਮੁੱਖ ਮੰਤਰੀ ਵੱਲੋਂ ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਨੂੰ ਬਹਾਲ ਕਰਨ ਦੇ ਹੁਕਮ
Published on
----------- Advertisement -----------
----------- Advertisement -----------