April 22, 2024, 9:54 am
----------- Advertisement -----------
HomeNewsBreaking Newsਇੱਕ ਵਾਰ ਦਾਨ ਕੀਤਾ ਹੋਇਆ ਖੂਨ ਚਾਰ ਜ਼ਿੰਦਗੀਆਂ ਬਚਾ ਸਕਦਾ ਹੈ –...

ਇੱਕ ਵਾਰ ਦਾਨ ਕੀਤਾ ਹੋਇਆ ਖੂਨ ਚਾਰ ਜ਼ਿੰਦਗੀਆਂ ਬਚਾ ਸਕਦਾ ਹੈ – ਚੇਤਨ ਜੌੜਾਮਾਜਰਾ

Published on

----------- Advertisement -----------
  • ਸਿਹਤ ਮੰਤਰੀ, ਪੰਜਾਬ ਨੇ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ

ਚੰਡੀਗੜ੍ਹ, 5 ਦਸੰਬਰ 2022 – ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਹ ਕੈਂਪ ਪੰਜਾਬ ਸਟੇਟ ਬਲੱਡ ਟ੍ਰਾਂਸਫਿਉਜ਼ ਕਾਉਂਸਲ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪੰਜਾਬ ਭਰ ਦੇ ਮੁਲਾਜਮਾਂ ਨੇ ਹਿੱਸਾ ਲਿਆ। ਇਸ ਦੌਰਾਨ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਖੂਨ ਹਮੇਸ਼ਾ ਮੰਜੂਰਸ਼ੁਦਾ ਬਲੱਡ ਸੈਂਟਰਾਂ ਤੋਂ ਹੀ ਲਿਆ ਜਾਵੇ। ਕਿਉਂਕਿ ਇਨ੍ਹਾਂ ਸੈਂਟਰਾਂ ਵਿੱਚ ਕਈ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ ਰਿਪੋਰਟ ਸਹੀ ਆਉਣ ਉਪਰੰਤ ਹੀ ਕਿਸੇ ਵਿਅਕਤੀ ਨੂੰ ਖੂਨ ਚੜ੍ਹਾਇਆ ਜਾਂਦਾ ਹੈ। ਪੰਜਾਬ ਵਿੱਚ 161 ਮੰਜੂਰਸ਼ੁਦਾ ਬਲੱਡ ਸੈਂਟਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 46 ਸਰਕਾਰੀ, 7 ਮਿਲਟਰੀ ਅਤੇ 108 ਪ੍ਰਾਈਵੇਟ ਬਲੱਡ ਸੈਂਟਰ ਹਨ।

ਚੇਤਨ ਸਿੰਘ ਜੌੜਾਮਾਜਰਾ ਨੇ ਐਸੋਸੀਏਸ਼ਨ ਵੱਲੋਂ ਲਗਾਏ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਵੈ-ਇਛੱਕ ਖੂਨਦਾਨ ਕੈਂਪਾਂ ਰਾਹੀਂ ਕਈ ਲੋਕਾਂ ਦੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇੱਕ ਦਾਨ ਕੀਤਾ ਹੋਇਆ ਖੂਨ ਚਾਰ ਜ਼ਿੰਦਗੀਆਂ ਬਚਾ ਸਕਦਾ ਹੈ। ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਕਿਹਾ ਕਿ ਉਹਨਾਂ ਦੀ ਯੂਨਿਅਨ ਏਡਜ਼ ਗ੍ਰਸਤ ਲੋਕਾਂ ਦੇ ਇਲਾਜ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਖੂਨ ਦਾਨ ਜਿਹੇ ਸਮਾਜ ਭਲਾਈ ਦੇ ਕੰਮ ਵੀ ਕਰਦੀ ਹੈ।

ਇਸ ਮੌਕੇ ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਨੀਲਿਮਾ, ਡਾਇਰੈਕਟਰ ਹੈਲਥ ਸਰਵਿਸਸ ਡਾ. ਰਣਜੀਤ ਸਿੰਘ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਦੇ ਡਾਇਰੈਕਟਰ ਡਾ. ਐਸ.ਪੀ. ਸਿੰਘ, ਸਿਵਲ ਸਰਜਨ ਮੋਹਾਲੀ ਡਾ. ਆਦਰਸ਼ਪਾਲ ਕੌਰ, ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਨ੍ਹਾਂ ਤੋਂ ਇਲਾਵਾ ਜਨਰਲ ਸਕੱਤਰ ਗੁਰਜੰਟ ਸਿੰਘ , ਮੁੱਖ ਸਲਾਹਕਾਰ ਮਹਿੰਦਰਪਾਲ ਸਿੰਘ, ਵਿੱਤ ਸਕੱਤਰ ਕਵਲਜੀਤ ਸਿੰਘ, ਮਨੀਸ਼ ਯਾਦਵ, ਮੀਡੀਆ ਸਕੱਤਰ ਮਨੀਸ਼ ਕੁਮਾਰ, ਕੋਰ ਕਮੇਟੀ ਮੈਬਰ ਆਸ਼ੂ ਗਰਗ ਜੀ, ਸੁਰਿੰਦਰ ਸਿੰਘ ਤੇ ਹੋਰ ਸਟਾਫ ਮੌਜੂਦ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਜਰਾਤ ਟਾਈਟਨਸ ਨੇ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ

ਮੋਹਾਲੀ, 22 ਅਪ੍ਰੈਲ 2024 - ਗੁਜਰਾਤ ਟਾਈਟਨਸ ਨੇ IPL-2024 ਵਿੱਚ ਆਪਣੀ ਚੌਥੀ ਜਿੱਤ ਦਰਜ...

ਕਿਸਾਨ ਅੱਜ ਜੀਂਦ ਤੋਂ ਕਰਨਗੇ ਕਰਨਗੇ ਵੱਡਾ ਐਲਾਨ: ਸ਼ੰਭੂ ‘ਚ 6 ਦਿਨਾਂ ਤੋਂ ਰੇਲਵੇ ਟਰੈਕ ਜਾਮ, ਅੱਜ ਵੀ 61 ਟਰੇਨਾਂ ਰੱਦ, 34 ਰੂਟ ਡਾਇਵਰਟ

ਸ਼ੰਭੂ ਬਾਰਡਰ, 22 ਅਪ੍ਰੈਲ 2024 - ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਹੋਇਆ ਦਰਜ, SGPC ਪ੍ਰਧਾਨ ਨੇ ਕਿਹਾ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਹਮਲਾ

ਅੰਮ੍ਰਿਤਸਰ, 22 ਅਪ੍ਰੈਲ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ...

ਹੱਡੀਆਂ ਨੂੰ ​​ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਅੱਜ ਤੋਂ ਹੀ ਇਹ ਚੀਜ਼ਾਂ ਖਾਣਾ ਸ਼ੁਰੂ ਕਰ ਦਿਓ

ਸਰੀਰ ਦੀ ਬਣਤਰ ਨੂੰ ਮਜ਼ਬੂਤ ​​ਅਤੇ ਸਹੀ ਆਕਾਰ ਵਿਚ ਰੱਖਣ ਲਈ ਹੱਡੀਆਂ ਦਾ ਮਜ਼ਬੂਤ...

ਚੀਨ ‘ਚ ਭਾਰੀ ਮੀਂਹ ਦੀ ਚੇਤਾਵਨੀ, ਸਦੀ ਦੇ ਸਭ ਤੋਂ ਵੱਡੇ ਹੜ੍ਹ ਦੀ ਸੰਭਾਵਨਾ

ਚੀਨ 'ਚ ਸੋਮਵਾਰ (22 ਅਪ੍ਰੈਲ) ਨੂੰ ਭਾਰੀ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ।...

ਜੇਕਰ ਤੁਸੀਂ ਵਜ਼ਨ ਘਟਾਉਣ ਲਈ ਚੀਆ ਸੀਡਜ਼ ਦਾ ਸੇਵਨ ਕਰ ਰਹੇ ਹੋ, ਤਾਂ ਜਾਣੋ ਇਸਦੇ ਪਿੱਛੇ ਦੀ ਸੱਚਾਈ

ਚੀਆ ਸੀਡਜ਼ ਨੂੰ ਲੈ ਕੇ ਲੋਕਾਂ ਨੂੰ ਅਕਸਰ ਇਹ ਉਮੀਦ ਹੁੰਦੀ ਹੈ ਕਿ ਇਨ੍ਹਾਂ...

ਪੰਜਾਬ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ, ਮੁੱਲਾਂਪੁਰ ਸਟੇਡੀਅਮ ‘ਚ ਦਰਸ਼ਕਾਂ ਦੀ ਭਾਰੀ ਭੀੜ

ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਬਨਾਮ ਗੁਜਰਾਤ...

ਮੋਗਾ ‘ਚ ਤਿੰਨ ਘਰਾਂ ਨੂੰ ਲੱਗੀ ਅੱਗ, ਪੀੜਤਾਂ ਨੇ ਸਰਕਾਰ ਤੋਂ ਕੀਤੀ ਮਦਦ ਦੀ ਮੰਗ

ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਮੁੱਦਕੀ ਰੋਡ 'ਤੇ ਸਥਿਤ ਤਿੰਨ ਘਰਾਂ 'ਚ ਸ਼ਾਰਟ...