April 13, 2024, 3:35 am
----------- Advertisement -----------
HomeNewsBreaking Newsਅੰਮ੍ਰਿਤਸਰ ਤੋਂ ਚੱਲਣਗੀਆਂ ਸਪੈਸ਼ਲ ਸਮਰ ਟਰੇਨਾਂ, ਬੁਕਿੰਗ ਵੀ ਹੋਈ ਸ਼ੁਰੂ

ਅੰਮ੍ਰਿਤਸਰ ਤੋਂ ਚੱਲਣਗੀਆਂ ਸਪੈਸ਼ਲ ਸਮਰ ਟਰੇਨਾਂ, ਬੁਕਿੰਗ ਵੀ ਹੋਈ ਸ਼ੁਰੂ

Published on

----------- Advertisement -----------

ਅੰਮ੍ਰਿਤਸਰ, 26 ਮਈ 2023 – ਭਾਰਤੀ ਰੇਲਵੇ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਓਵਰਬੁਕਿੰਗ ਨੂੰ ਹੱਲ ਕਰਨ ਲਈ ਅੰਮ੍ਰਿਤਸਰ ਤੋਂ ਕਟਿਹਾਰ ਅਤੇ ਗਾਂਧੀਧਾਮ ਤੱਕ ਦੋ ਸਟੇਸ਼ਨਾਂ ਵਿਚਕਾਰ ਵਿਸ਼ੇਸ਼ ਸਮਰ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਦੋਵੇਂ ਟਰੇਨਾਂ ਹਫਤਾਵਾਰੀ ਹੋਣਗੀਆਂ ਅਤੇ ਹਰ ਹਫਤੇ ਇਕ ਯਾਤਰਾ ਪੂਰੀ ਕਰਨਗੀਆਂ। ਰੇਲਵੇ ਨੇ ਆਪਣੀ ਵੈੱਬਸਾਈਟ ‘ਤੇ ਇਨ੍ਹਾਂ ਟਰੇਨਾਂ ਦਾ ਟਾਈਮ ਟੇਬਲ ਵੀ ਘੋਸ਼ਿਤ ਕਰ ਦਿੱਤਾ ਹੈ ਅਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਗਾਂਧੀਧਾਮ ਵਿਚਕਾਰ ਟਰੇਨ ਨੰਬਰ 09461/09462 ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਅਨੁਸਾਰ ਟਰੇਨ ਨੰਬਰ 09462 ਅੰਮ੍ਰਿਤਸਰ ਤੋਂ 27 ਮਈ ਨੂੰ ਦੁਪਹਿਰ 2.30 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਸ਼ਾਮ 6.30 ਵਜੇ ਗਾਂਧੀਧਾਮ ਪਹੁੰਚੇਗੀ। 27 ਮਈ (ਸ਼ਨੀਵਾਰ) ਤੋਂ ਬਾਅਦ ਇਹ ਟਰੇਨ ਅੰਮ੍ਰਿਤਸਰ ਤੋਂ 3, 10, 17, 24 ਅਤੇ 1 ਜੁਲਾਈ ਨੂੰ ਰਵਾਨਾ ਹੋਵੇਗੀ।

ਟਰੇਨ ਨੰਬਰ 09461 ਸ਼ੁੱਕਰਵਾਰ, 26 ਮਈ ਨੂੰ ਸਵੇਰੇ 6.30 ਵਜੇ ਗਾਂਧੀਧਾਮ, ਗੁਜਰਾਤ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12.35 ਵਜੇ ਅੰਮ੍ਰਿਤਸਰ ਪਹੁੰਚੇਗੀ। 26 ਮਈ (ਸ਼ੁੱਕਰਵਾਰ) ਤੋਂ ਬਾਅਦ ਇਹ ਰੇਲ ਗੱਡੀ 2, 9, 16, 23 ਅਤੇ 30 ਜੂਨ ਨੂੰ ਗਾਂਧੀਧਾਮ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।

ਇਨ੍ਹਾਂ ਟਰੇਨਾਂ ਵਿੱਚ ਫਸਟ ਏਸੀ, ਸੈਕਿੰਡ ਏਸੀ, ਥ੍ਰੀ ਟੀਅਰ ਏਸੀ, ਸਲੀਪਰ ਤੋਂ ਇਲਾਵਾ ਜਨਰਲ ਕਲਾਸ ਵੀ ਹੋਣਗੇ। ਇਹ ਰੇਲਗੱਡੀਆਂ ਸਮਾਖਿਆਲੀ, ਧਰਾਂਗਧਰਾ, ਵਿਰਮਗਾਮ, ਮੇਹਸਾਣਾ, ਭੀਲੜੀ, ਰਾਣੀਵਾੜਾ, ਮਾਰਵਾੜ ਭੀਨਮਲ, ਮੋਦਰਾਨ, ਜਲੌਰ, ਮੋਕਲਸਰ, ਸਮਦਰੀ, ਲੂਨੀ, ਜੋਧਪੁਰ, ਗੋਟਾਨ, ਮੇਰਤਾ ਰੋਡ, ਦੇਗਾਨਾ, ਛੋਟੀ ਖਾਟੂ, ਡਿਡਵਾਨਾ, ਲਾਡਨੂ, ਸੁਜਾਨਗੜ੍ਹ, ਰਾਉ, ਚੁਰੂ, ਸਾਦੁਲਪੁਰ, ਹਿਸਾਰ, ਲੁਧਿਆਣਾ, ਜਲੰਧਰ ਸਿਟੀ ਅਤੇ ਬਿਆਸ ਸਟੇਸ਼ਨਾਂ ‘ਤੇ ਰੁਕਣਗੀਆਂ।

ਅੰਮ੍ਰਿਤਸਰ ਤੋਂ ਦੂਜੀ ਸਮਰ ਸਪੈਸ਼ਲ ਟਰੇਨ ਬਿਹਾਰ ਦੇ ਕਟਿਹਾਰ ਲਈ ਰਵਾਨਾ ਹੋ ਰਹੀ ਹੈ। ਟਰੇਨ ਨੰਬਰ 05733/05734 ਅੰਮ੍ਰਿਤਸਰ-ਕਟਿਹਾਰ ਵਿਚਕਾਰ ਚੱਲ ਰਹੀ ਹੈ। ਅੰਮ੍ਰਿਤਸਰ ਤੋਂ ਟਰੇਨ ਨੰਬਰ 05733 ਅਗਲੇ 6 ਸੋਮਵਾਰ ਸਵੇਰੇ 8.45 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਮੰਗਲਵਾਰ ਸ਼ਾਮ 6.20 ਵਜੇ ਕਟਿਹਾਰ ਪਹੁੰਚੇਗੀ। ਇਹ ਟਰੇਨ 29 ਮਈ ਤੋਂ ਬਾਅਦ 5, 12, 19, 26 ਜੂਨ ਅਤੇ 3 ਜੁਲਾਈ ਨੂੰ ਰਵਾਨਾ ਹੋਵੇਗੀ।

ਇਸੇ ਤਰ੍ਹਾਂ ਟਰੇਨ ਨੰਬਰ 05734 ਅਗਲੇ 6 ਸ਼ਨੀਵਾਰ ਨੂੰ ਸਵੇਰੇ 7.50 ਵਜੇ ਕਟਿਹਾਰ ਤੋਂ ਰਵਾਨਾ ਹੋਵੇਗੀ, ਜੋ ਐਤਵਾਰ ਨੂੰ ਸ਼ਾਮ 7.30 ਵਜੇ ਅੰਮ੍ਰਿਤਸਰ ਪਹੁੰਚੇਗੀ। 27 ਮਈ ਤੋਂ ਬਾਅਦ ਇਹ ਟਰੇਨ ਕਟਿਹਾਰ ਤੋਂ 3, 10, 17, 24 ਜੂਨ ਅਤੇ 1 ਜੁਲਾਈ ਨੂੰ ਰਵਾਨਾ ਹੋਵੇਗੀ।

ਇਸ ਟਰੇਨ ਵਿੱਚ ਕੁੱਲ 17 ਕੋਚ ਹੋਣਗੇ। ਜਿਸ ਵਿੱਚ ਏਸੀ ਅਤੇ ਸਲੀਪਰ ਕਲਾਸ ਦੇ ਕੋਚ ਵੀ ਮੌਜੂਦ ਹਨ। ਇਹ ਰੇਲ ਗੱਡੀ ਜਲੰਧਰ, ਲੁਧਿਆਣਾ, ਅੰਬਾਲਾ, ਦਿੱਲੀ ਤੋਂ ਅਲੀਗੜ੍ਹ, ਕਾਨਪੁਰ ਸੈਂਟਰਲ, ਲਖਨਊ, ਗੋਂਡਾ, ਬਲਰਾਮਪੁਰ, ਸਿਧਾਰਥ ਨਗਰ, ਗੋਰਖਪੁਰ, ਨਰਕਟੀਆਗੰਜ, ਸਮਸਤੀਪੁਰ, ਹਸਨਪੁਰ, ਖਗੜੀਆ ਅਤੇ ਨਗੋਚੀਆ ਹੁੰਦੀ ਹੋਈ ਅੰਮ੍ਰਿਤਸਰ ਤੋਂ ਕਟਿਆਰ ਪਹੁੰਚੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

1 IPS ਤੇ 5 ਪੀ.ਪੀ.ਐੱਸ ਅਫ਼ਸਰਾਂ ਦਾ ਤਬਾਦਲਾ, ਦੇਖੋ List

ਇਕ ਆਈ.ਪੀ.ਐੱਸ ਤੇ 5 ਪੀ.ਪੀ.ਐੱਸ ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ, ਜਿਸ ਦੀ ਸੂਚੀ ਹੇਠਾਂ...

ਫੇਸਬੁੱਕ ਮੈਸੇਂਜਰ ‘ਚ ਆਇਆ ਵੱਡਾ ਅਪਡੇਟ! ਹੁਣ High Quality ਵਾਲੀਆਂ ਫੋਟੋਆਂ ਵੀ ਆਸਾਨੀ ਨਾਲ ਹੋ ਸਕਣਗੀਆਂ ਸ਼ੇਅਰ

ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ ਆਪਣੇ ਮੈਸੇਂਜਰ ਐਪ 'ਚ ਫੋਟੋ ਸ਼ੇਅਰਿੰਗ ਫੀਚਰ ਨੂੰ...

“ਦਿੱਲੀ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਾਜ਼ਿਸ਼”, ‘ਆਪ’ ਮੰਤਰੀ ਆਤਿਸ਼ੀ ਨੇ ਲਾਏ ਵੱਡੇ ਆਰੋਪ

ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਸ਼ੁੱਕਰਵਾਰ (12 ਅਪ੍ਰੈਲ) ਨੂੰ ਵੱਡਾ ਦੋਸ਼ ਲਾਇਆ ਕਿ...

ਪੰਜਾਬ ਪੁਲਿਸ ਨੇ ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ/ਅੰਮ੍ਰਿਤਸਰ, 12 ਅਪ੍ਰੈਲ (ਬਲਜੀਤ ਮਰਵਾਹਾ): ਅੱਤਵਾਦ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਸਟੇਟ ਸਪੈਸ਼ਲ ਆਪ੍ਰੇਸ਼ਨ...

ਸਮਾਜਵਾਦੀ ਪਾਰਟੀ ਨੇ ਜਾਰੀ ਕੀਤੀ ਦੋ ਉਮੀਦਵਾਰਾਂ ਦੀ ਲਿਸਟ, ਦੇਖੋ ਕਿਸ ਨੂੰ ਕਿੱਥੋਂ ਮਿਲੀ ਟਿਕਟ

ਸਮਾਜਵਾਦੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ, 11 ਅਪ੍ਰੈਲ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ...

ਹਿਮਾਚਲ ‘ਚ 700 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ; ਭਿਆਨਕ ਹਾਦਸੇ ‘ਚ ਚਾਰ ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਐਨੀ ਥਾਣਾ ਖੇਤਰ ਵਿੱਚ ਇੱਕ ਮਾਰੂਤੀ ਆਲਟੋ ਕਾਰ...

ਏ.ਡੀ.ਸੀ ਵੱਲੋਂ ਕਲਾਸਿਕ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਅਪ੍ਰੈਲ(ਬਲਜੀਤ ਮਰਵਾਹਾ): ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ...

ਏ.ਡੀ.ਸੀ ਵੱਲੋਂ ਸਿੰਘ ਟਰੇਡ ਐਂਡ ਟੈਸਟ ਸੈਂਟਰ ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਅਪ੍ਰੈਲ (ਬਲਜੀਤ ਮਰਵਾਹਾ): ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ...