ਪੰਜਾਬ ਦੇ ਨਵਾਂਸ਼ਹਿਰ-ਰੋਪੜ ਮੁੱਖ ਮਾਰਗ ‘ਤੇ ਪਿੰਡ ਕਾਠਗੜ੍ਹ ਮੋੜ ਨੇੜੇ ਇੱਕ ਪੈਟਰੋਲ ਪੰਪ ਦੇ ਸਾਹਮਣੇ ਮਹਿੰਦਰਾ ਥਾਰ ਅਤੇ ਇੱਕ ਪੁਲਿਸ ਬੱਸ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਹ ਹਾਦਸਾ ਅੱਜ ਸਵੇਰੇ ਕਰੀਬ 7.30 ਵਜੇ ਵਾਪਰਿਆ। ਥਾਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਸ ਡਿਵਾਈਡਰ ਨਾਲ ਟਕਰਾ ਕੇ ਦੂਜੇ ਡਿਵਾਈਡਰ ‘ਤੇ ਚੜ੍ਹ ਗਈ। ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਦੇ ਨਾਲ ਹੀ ਥਾਰ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਚੰਡੀਗੜ੍ਹ ਹਾਈਕੋਰਟ ਦੇ ਮੁਲਾਜ਼ਮਾਂ ਨੂੰ ਅੰਮ੍ਰਿਤਸਰ ਤੋਂ ਲੈ ਕੇ ਜਾ ਰਹੀ ਸੀ। ਮਹਿੰਦਰਾ ਥਾਰ ਗੱਡੀ ਰੋਪੜ ਤੋਂ ਆ ਰਹੀ ਸੀ। ਜਦੋਂ ਇਹ ਦੋਵੇਂ ਵਾਹਨ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੇ ਤਾਂ ਆਹਮੋ-ਸਾਹਮਣੇ ਟੱਕਰ ਹੋ ਗਈ।
ਥਾਰ ਵਿੱਚ 3 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ ਡਰਾਈਵਰ ਅਨਹਦ ਪੁੱਤਰ ਤੇਜਵਿੰਦਰ ਸਿੰਘ ਵਾਸੀ ਪਠਾਨਕੋਟ ਦੇ ਗੰਭੀਰ ਸੱਟਾਂ ਲੱਗੀਆਂ। 2 ਹੋਰ ਪ੍ਰਭਤਪਾਲ ਸਿੰਘ ਪੁੱਤਰ ਸਿੰਦਰ ਸਿੰਘ ਵਾਸੀ ਚੀਮਾ, ਸੰਗਰੂਰ ਅਤੇ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਉਦਤ ਭਗਤ ਰਾਮ, ਥਾਣਾ ਸਦਰ ਮਾਨਸਾ, ਜ਼ਿਲ੍ਹਾ ਮਾਨਸਾ ਨੂੰ ਮਾਮੂਲੀ ਸੱਟਾਂ ਲੱਗੀਆਂ।
ਗੱਡੀ ਵਿੱਚ ਸਵਾਰ ਸਮਾਜ ਸੇਵੀ ਮੁਹਾਲੀ ਤੋਂ ਗੁਰਦਾਸਪੁਰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਸਨ। ਇਸ ਦੇ ਨਾਲ ਹੀ ਬੱਸ ਵਿੱਚ ਸਵਾਰ 35/40 ਦੇ ਕਰੀਬ ਮੁਲਾਜ਼ਮ ਵਾਲ-ਵਾਲ ਬਚ ਗਏ ਪਰ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
----------- Advertisement -----------
ਥਾਰ ਤੇ ਪੁਲਿਸ ਬੱਸ ਦੀ ਟੱਕਰ, ਥਾਰ ਦਾ ਡਰਾਈਵਰ ਗੰਭੀਰ ਜ਼ਖ਼ਮੀ, ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ
Published on
----------- Advertisement -----------
----------- Advertisement -----------












