ਮੋਗਾ ਜ਼ਿਲੇ ਦੇ ਪਿੰਡ ਨਿਧਾਵਾਲਾ ‘ਚ ਦੇਰ ਰਾਤ ਚੋਰਾਂ ਨੇ ਪੈਟਰੋਲ ਪੰਪ ਦੇ ਸ਼ੀਸ਼ੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੈਟਰੋਲ ਪੰਪ ਦੇ ਦਫਤਰ ‘ਚੋਂ ਚੋਰਾਂ ਨੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ।ਪੁਲਿਸ ਥਾਣਾ ਸਦਰ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਵਿੰਦਰ ਕੁਮਾਰ ਪੁੱਤਰ ਮੋਟੂ ਕੋਛੜ ਵਾਸੀ ਫ਼ਿਰੋਜ਼ਪੁਰ ਨੇ ਥਾਣਾ ਸਦਰ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਿੰਡ ਨਿਧਾਵਾਲਾ ਵਿੱਚ ਪੈਟਰੋਲ ਪੰਪ ਹੈ। ਜਿਥੇ ਕਿ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਪੰਪ ਦੇ ਦਫ਼ਤਰ ਦਾ ਸ਼ੀਸ਼ਾ ਤੋੜ ਕੇ ਇਨਵਰਟਰ, 52 ਇੰਚ ਦੀ ਐਲ.ਈ.ਡੀ., ਇੱਕ ਕੰਪਿਊਟਰ ਐਲ.ਈ.ਡੀ., 2 ਪ੍ਰਿੰਟਰ, ਇੱਕ ਕੰਪਿਊਟਰ, ਸੀ.ਪੀ.ਯੂ., ਵਾਈਫਾਈ ਡੌਂਗਲ, ਇਨਵਰਟਰ ਬੈਟਰੀ, ਵੂਫ਼ਰ ਅਤੇ 2 ਸਪੀਕਰ ਚੋਰੀ ਕਰ ਲਏ। ਮੋਟੂ ਕੋਛੜ ਦੀ ਸ਼ਿਕਾਇਤ ‘ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
----------- Advertisement -----------
ਮੋਗਾ ‘ਚ ਪੈਟਰੋਲ ਪੰਪ ‘ਤੇ ਹਜ਼ਾਰਾਂ ਦੀ ਚੋਰੀ; ਦਫਤਰ ਦੇ ਸ਼ੀਸ਼ੇ ਤੋੜ ਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ
Published on
----------- Advertisement -----------
----------- Advertisement -----------












