ਬਹਿਲੋਲਪੁਰ (ਮੁਹਾਲੀ) 11 ਦਸੰਬਰ (ਬਲਜੀਤ ਮਰਵਾਹਾ) : ਵਿਕਾਸ ਭਾਰਤ ਸੰਕਲਪ ਯਾਤਰਾ ਤਹਿਤ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਸਿਹਤ ਬੀਮਾ, ਦੁਰਘਟਨਾ ਬੀਮਾ ਅਤੇ ਹੋਰ ਵੱਖ-ਵੱਖ ਕੇਂਦਰੀ ਸਕੀਮਾਂ ਦੀ ਸਹੂਲਤ ਦੇਣ ਲਈ ਪਹੁੰਚ ਕੀਤੀ।
ਅੱਜ ਇੱਥੇ ਇੱਕ ਸਮਾਗਮ ਵਿੱਚ ਬੋਲਦਿਆਂ ਜਾਖੜ ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਇੱਕ ਪ੍ਰਗਤੀਸ਼ੀਲ, ਜੀਵੰਤ ਅਤੇ ਸਥਿਰ ਭਾਰਤ ਦੇ ਰਾਹ ’ਤੇ ਆਖਰੀ ਆਦਮੀ ਨੂੰ ਨਾਲ ਲੈ ਕੇ ਜਾਣਾ ਹੈ। ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ, ਵਚਨਬੱਧਤਾ ਅਤੇ ਹਮਦਰਦੀ ਹੈ ਜੋ ਇਸ ਸੋਚ ਦਾ ਮੂਲ ਤੱਤ ਹੈ। ਕੇਂਦਰ ਵਿੱਚ ਯੋਜਨਾਵਾਂ ਲੋੜਵੰਦਾਂ ਅਤੇ ਵਾਂਝੇ ਲੋਕਾਂ ਦੀ ਮਦਦ ਲਈ ਤਿਆਰ ਕੀਤੀਆਂ ਗਈਆਂ ਹਨ। ਇੱਕ ਸਾਲ ਵਿੱਚ 20 ਰੁਪਏ ਦਾ ਭੁਗਤਾਨ ਕਰਨ ਨਾਲ ਦੁਰਘਟਨਾ ਲਈ ਦੋ ਲੱਖ ਦਾ ਬੀਮਾ ਮਿਲਦਾ ਹੈ। ਜਦੋਂ ਕਿ 396 ਰੁਪਏ ਵਿੱਚ 10 ਲੱਖ ਦਾ ਦੁਰਘਟਨਾ ਬੀਮਾ ਮਿਲ ਸਕਦਾ ਹੈ। ਮੁਦਰਾ ਸਕੀਮ ਵਰਗੀਆਂ ਬਹੁਤ ਸਾਰੀਆਂ ਯੋਜਨਾਵਾਂ ਹਨ ਜੋ ਛੋਟੇ ਉੱਦਮੀਆਂ ਅਤੇ ਹੁਨਰਮੰਦ ਕਾਮਿਆਂ ਅਤੇ ਵਿਸ਼ੇਸ਼ ਤੌਰ ‘ਤੇ ਮਹਿਲਾ ਉੱਦਮੀਆਂ ਨੂੰ 10 ਲੱਖ ਰੁਪਏ ਪ੍ਰਦਾਨ ਕਰਦੀਆਂ ਹਨ।
ਜਾਖੜ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਸਕੀਮਾਂ ਨੂੰ ਸੂਬੇ ਦੇ ਹਰ ਪਿੰਡ ਅਤੇ ਕੋਨੇ-ਕੋਨੇ ਤੱਕ ਲੈ ਕੇ ਜਾਵੇਗੀ ਅਤੇ ਲੋਕਾਂ ਨੂੰ ਇਸ ਦੇ ਲਾਭਾਂ ਬਾਰੇ ਜਾਗਰੂਕ ਕਰੇਗੀ। ਇਸ ਯਾਤਰਾ ਨੂੰ ਸਿਆਸੀ ਯਾਤਰਾ ਨਾ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੇ ਹਰੇਕ ਨਾਗਰਿਕ ਨੂੰ ਫਾਇਦਾ ਹੋਵੇਗਾ। ਪਾਰਟੀ ਲਾਈਨਾਂ ਨੂੰ ਕੱਟ ਕੇ ਸਾਰਿਆਂ ਲਈ ਕਾਰਡ ਬਣਾਏ ਜਾਣਗੇ। ਵਿਸ਼ਵਕਰਮਾ ਸਕੀਮ ਤਹਿਤ ਕਰਜ਼ੇ ਵੰਡੇ ਜਾਣਗੇ। ਟਰੇਨਿੰਗ ਤੋਂ ਇਲਾਵਾ ਲੋਨ ਵੀ ਦਿੱਤਾ ਜਾਵੇਗਾ। ਸਿਖਲਾਈ ਦੌਰਾਨ ਪੰਜ ਸੌ ਰੁਪਏ ਰੋਜਾਨਾ ਦਾ ਵਜ਼ੀਫ਼ਾ ਵੀ ਦਿੱਤਾ ਜਾਂਦਾ ਹੈ। ਉਹਨਾਂ ਨੇ ਭ੍ਰਿਸ਼ਟ ਰਾਜ ਸਭਾ ਮੈਂਬਰ ਨੂੰ ਸ਼ਰਨ ਦੇਣ ਲਈ ਕਾਂਗਰਸ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਇਹ ਲੋਕਾਂ ਨੇੰ ਦੇਖਣਾ ਹੈ ਕਿ ਆਰਥਿਕ ਤੌਰ ‘ਤੇ ਪਛੜੇ ਲੋਕਾਂ ਨੂੰ ਉੱਚਾ ਚੁੱਕਣ ਲਈ ਯਤਨ ਕਰਨ ਲਈ ਕੌਣ ਜ਼ਿੰਮੇਵਾਰ ਹੈ ਅਤੇ ਕਿਹੜੀ ਪਾਰਟੀ ਲੁੱਟ-ਖੋਹ ਅਤੇ ਚੋਰੀ ਕਰਨ ਵਿਚ ਵਿਸ਼ਵਾਸ ਰੱਖਦੀ ਹੈ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ, ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ, ਕਮਲ ਸੈਣੀ, ਅਨਿਲ ਕੁਮਾਰ ਬਲਾਕ ਪ੍ਰਧਾਨ ਅਤੇ ਬਹਿਲੋਲਪੁਰ ਦੇ ਸਰਪੰਚ ਮਨਜੀਤ ਸਿੰਘ ਨੇ ਕੀਤੀ।