ਉੱਤਰ ਪ੍ਰਦੇਸ਼ ਦੀ ਲਖਨਊ ਪੁਲਿਸ ਨੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਿਕ ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ ਦਾ ਪੁੱਤਰ ਅੱਬਾਸ ਅੰਸਾਰੀ ਪੰਜਾਬ ਵਿੱਚ ਲੁਕਿਆ ਹੋਇਆ ਹੈ। ਇਸੇ ਖਦਸ਼ੇ ਕਾਰਨ ਲਖਨਊ ਪੁਲਿਸ ਨੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਅੱਬਾਸ ਖ਼ਿਲਾਫ਼ ਅਸਲਾ ਲਾਇਸੈਂਸ ਵਿੱਚ ਫਰਜ਼ੀਵਾੜੇ ਦਾ ਮਾਮਲਾ ਦਰਜ ਹੈ। ਲਖਨਊ ਦੀ ਅਦਾਲਤ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਅੱਬਾਸ ਦੇ ਪਿਤਾ ਮੁਖਤਾਰ ਅੰਸਾਰੀ ਵੀ ਰੋਪੜ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਲੈਣ ਕਾਰਨ ਵਿਵਾਦਾਂ ਚ ਘਿਰੇ ਹੋਏ ਹਨ।
ਅੱਬਾਸ ਅੰਸਾਰੀ ਦੀ ਭਾਲ ਵਿੱਚ ਜੁਟੀ ਯੂਪੀ ਦੀ ਲਖਨਊ ਪੁਲਿਸ ਨੂੰ ਅੱਬਾਸ ਦੇ ਪੰਜਾਬ ‘ਚ ਹੋਣ ਦੀ ਲੋਕੇਸ਼ਨ ਮਿਲੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਅਤੇ ਤੁਰੰਤ ਛਾਪੇਮਾਰੀ ਸ਼ੁਰੂ ਕਰ ਦਿੱਤੀ। ਫਿਲਹਾਲ ਅੱਬਾਸ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਅੱਬਾਸ ‘ਤੇ ਦੋਸ਼ ਹੈ ਕਿ ਉਸ ਨੇ ਲਖਨਊ ਤੋਂ ਜਾਰੀ ਕੀਤੀ ਡਬਲ ਬੈਰਲ ਬੰਦੂਕ ਦਾ ਲਾਇਸੈਂਸ ਪੁਲਿਸ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਨਵੀਂ ਦਿੱਲੀ ਦੇ ਪਤੇ ‘ਤੇ ਟਰਾਂਸਫਰ ਕੀਤਾ ਸੀ।
----------- Advertisement -----------
ਪੰਜਾਬ ‘ਚ ਲੁਕਿਆ ਮੁਖਤਾਰ ਅੰਸਾਰੀ ਦਾ ਬੇਟਾ ਅੱਬਾਸ! ਯੂਪੀ ਪੁਲਿਸ ਨੇ ਪੰਜਾਬ ‘ਚ ਕੀਤੀ ਛਾਪੇਮਾਰੀ
Published on
----------- Advertisement -----------
----------- Advertisement -----------