October 17, 2026, 11:17 am
----------- Advertisement -----------
HomeNewsBreaking Newsਵਿਜੀਲੈਂਸ ਨੇ ਪਨਗਰੇਨ ਦਾ ਇੰਸਪੈਕਟਰ ਕੀਤਾ ਗ੍ਰਿਫਤਾਰ: ਡੇਢ ਲੱਖ ਦੀ ਰਿਸ਼ਵਤ ਲੈਂਦਿਆਂ...

ਵਿਜੀਲੈਂਸ ਨੇ ਪਨਗਰੇਨ ਦਾ ਇੰਸਪੈਕਟਰ ਕੀਤਾ ਗ੍ਰਿਫਤਾਰ: ਡੇਢ ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

Published on

----------- Advertisement -----------

ਲੁਧਿਆਣਾ, 27 ਦਸੰਬਰ 2022 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਲੁਧਿਆਣਾ ਵਿੱਚ ਤਾਇਨਾਤ ਪਨਗ੍ਰੇਨ ਦੇ ਇੰਸਪੈਕਟਰ ਕੁਨਾਲ ਗੁਪਤਾ ਨੂੰ 1,50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੀੜਤ ਚੌਲ ਮਿੱਲ ਦੇ ਮਾਲਕ ਨੇ ਮੁਲਜ਼ਮ ਇੰਸਪੈਕਟਰ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਇੰਸਪੈਕਟਰ ਨੂੰ ਕਰਤਾਰ ਸਿੰਘ ਐਂਡ ਸੰਨਜ਼ ਰਾਈਸ ਮਿੱਲ ਦੇ ਮਾਲਕ ਚਰਨਜੀਤ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੰਸਪੈਕਟਰ ਨੇ ਉਸ ਤੋਂ ਅਤੇ ਪਾਰਸ ਰਾਈਸ ਮਿੱਲ ਦੇ ਮਾਲਕ ਮਹੇਸ਼ ਗੋਇਲ ਤੋਂ ਝੋਨੇ ਦੀ ਫਸਲ ਅਲਾਟ ਕਰਨ ਬਦਲੇ ਕ੍ਰਮਵਾਰ 1 ਲੱਖ ਅਤੇ 50,000 ਰੁਪਏ ਦੀ ਰਿਸ਼ਵਤ ਲਈ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਜ਼ਿਲ੍ਹੇ ਦੇ 4 ਸ਼ੈਲਰ ਡਿਫਾਲਟਰਾਂ ਕਾਰਨ ਬੰਦ ਪਏ ਹਨ ਅਤੇ ਸ਼ੈਲਰ ਮਾਲਕਾਂ ਵੱਲੋਂ ਝੋਨੇ ਦੀ ਅਲਾਟਮੈਂਟ ਦਾ ਹਿੱਸਾ ਉਸ ਦੀ ਰਾਈਸ ਮਿੱਲ ਅਤੇ ਮਹੇਸ਼ ਗੋਇਲ ਸਮੇਤ 10 ਹੋਰ ਸ਼ੈਲਰ ਮਾਲਕਾਂ ਵਿੱਚ ਵੰਡਿਆ ਜਾਣਾ ਸੀ। ਇਸ ਕਾਰਨ ਇੰਸਪੈਕਟਰ ਨੇ ਰਿਸ਼ਵਤ ਲਈ।

ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਪਨਗ੍ਰੇਨ ਦੇ ਇੰਸਪੈਕਟਰ ਨੇ ਸ਼ਿਕਾਇਤਕਰਤਾ ਅਤੇ ਮਹੇਸ਼ ਗੋਇਲ (ਦੋਵੇਂ ਸ਼ੈਲਰ ਮਾਲਕ) ਤੋਂ ਝੋਨੇ ਦੀ ਫਸਲ ਆਪਣੇ ਸ਼ੈਲਰ ਮਾਲਕਾਂ ਨੂੰ ਅਲਾਟ ਕਰਨ ਬਦਲੇ 1,50,000 ਰੁਪਏ ਦੀ ਰਿਸ਼ਵਤ ਲਈ ਸੀ। ਦੋਸ਼ੀ ਇੰਸਪੈਕਟਰ ਕੁਨਾਲ ਗੁਪਤਾ ਨੂੰ ਐਫ.ਆਈ.ਆਰ ਨੰਬਰ 16 ਮਿਤੀ 26-12-2022 ਦੇ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਪਾਕਿਸਤਾਨ ਤੋਂ ਨਸ਼ਾ ਆਉਂਦਾ ਤਾਂ BSF ਕਿਸ ਦੇ ਅਧੀਨ ਹੈ? CM ਮਾਨ ਨੇ ਘੇਰੇ ਅਮਿਤ ਸ਼ਾਹ

ਚੰਡੀਗੜ16 ਅਕਤੂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਰਾਜਜੀਤ ਸਿੰਘ ਖ਼ਿਲਾਫ਼ ਕਾਰਵਾਈ ਤੋਂ ਹਾਈ ਕੋਰਟ ਦੀਆਂ ਰਿਪੋਰਟਾਂ ਤੱਕ, ਬਲਤੇਜ ਪੰਨੂ ਦੇ ਵੱਡੇ ਦਾਅਵੇ

ਚੰਡੀਗੜ੍ਹ 16 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ...

ਨਸ਼ਿਆਂ ਦੇ ਹੌਟਸਪੌਟ ਬਣਨਗੇ ਖੇਡ ਮੈਦਾਨ ਤੇ ਪਾਰਕ, ਬਰਨਾਲਾ ਡੀਸੀ ਦਾ ਵੱਡਾ ਐਕਸ਼ਨ

ਬਰਨਾਲਾ / ਚੰਡੀਗੜ੍ਹ; 15 ਅਕਤੂਬਰ 2026:ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ...

ਹੱਤਿਆ ਦੇ ਮੁਲਜ਼ਮ ਅਸ਼ਵਨੀ ਦੀ ਦੁਕਾਨ ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ 

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ...

ਮਾਨਸਾ ’ਚ ਤਣਾਅ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! ਪੁਲਿਸ ਨੇ ਦਰਜ ਕੀਤੇ 2 ਕੇਸ

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੁਲਿਸ ਅਤੇ...

ਪਤਨੀ ਨੇ ਪ੍ਰੇਮੀ ਤੇ ਧੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਬੇਰਹਿਮੀ ਨਾਲ ਮੌਤ ਦੇ ਘਾਟ, ਪਿੰਡ ਵਾਲਿਆਂ ਦੇ ਉੱਡੇ ਹੋਸ਼

 ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਵਿੱਚ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ,...

ਪਰਵਿੰਦਰ ਝੋਟਾ ਕਤਲ ਕਾਂਡ: ਮੰਗਾਂ ਲਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਸਲਾਹ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨਾਂ ਨੇ...

“BJP ਦੀ ਸਰਕਾਰ ਆਉਣ ‘ਤੇ ਪੰਜਾਬ ‘ਚ ਨਸ਼ਾ ਹੋਵੇਗਾ ਖ਼ਤਮ” ਪਰਵਿੰਦਰ ਝੋਟਾ ਕਤਲ ‘ਮਾਮਲੇ ਤੇ ਅਮਿਤ ਸ਼ਾਹ ਦਾ ਬਿਆਨ

ਪਰਵਿੰਦਰ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ...