October 11, 2026, 5:21 am
----------- Advertisement -----------
HomeNewsBreaking Newsਪਤਨੀ ਨੇ ਪਤੀ ਨੂੰ ਦਿੱਤਾ ਜ਼ਹਿਰ, ਮਾਮਲਾ ਨਾਜਾਇਜ਼ ਪ੍ਰੇਮ ਸਬੰਧਾਂ ਦਾ

ਪਤਨੀ ਨੇ ਪਤੀ ਨੂੰ ਦਿੱਤਾ ਜ਼ਹਿਰ, ਮਾਮਲਾ ਨਾਜਾਇਜ਼ ਪ੍ਰੇਮ ਸਬੰਧਾਂ ਦਾ

Published on

----------- Advertisement -----------

ਭਿੱਖੀਵਿੰਡ, 12 ਅਪ੍ਰੈਲ 2022 – ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਤਤਲੇ ਵਿਖੇ ਇਕ ਐਸਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਪਤੀ-ਪਤਨੀ ਦੇ ਰਿਸ਼ਤੇ ਨੂੰ ਪਤਨੀ ਵੱਲੋਂ ਤਾਰ ਤਾਰ ਕੀਤਾ ਗਿਆ। ਪਿੰਡ ਤਤਲੇ ਵਿਖੇ ਪਤਨੀ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਨੂੰ ਸਲਫਾਸ ਦੀਆਂ ਗੋਲੀਆਂ ਦੇ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਹੀਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੀਰਾ ਸਿੰਘ ਦੀ ਪਤਨੀ ਰਣਦੀਪ ਕੌਰ ਦੇ ਅੰਗਰੇਜ਼ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਬੱਲ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਨਾਜਾਇਜ਼ ਸਬੰਧ ਸਨ ਅਤੇ ਅੰਗਰੇਜ਼ ਸਿੰਘ ਅਕਸਰ ਹੀ ਰਣਦੀਪ ਕੌਰ ਨੂੰ ਮਿਲਣ ਲਈ ਉਸਦੇ ਘਰ ਪਿੰਡ ਤਤਲੇ ਵਿਖੇ ਆਉਂਦਾ ਜਾਂਦਾ ਰਹਿੰਦਾ ਸੀ। ਜਿਸ ਨੂੰ ਲੈ ਕੇ ਹੀਰਾ ਸਿੰਘ ਨੇ ਰਣਦੀਪ ਕੌਰ ਨੂੰ ਅੰਗਰੇਜ਼ ਸਿੰਘ ਨਾਲ ਮਿਲਣ ਤੋਂ ਰੋਕਦਾ ਰਹਿੰਦਾ ਸੀ ਅਤੇ ਇਸ ਗੱਲ ਨੂੰ ਲੈ ਕੇ  ਰਣਦੀਪ ਕੌਰ ਅਤੇ ਅੰਗਰੇਜ਼ ਸਿੰਘ ਨੇ ਬੀਤੀ ਰਾਤ ਹੀਰਾ ਸਿੰਘ ਨੂੰ ਸਲਫਾਸ ਦੀਆਂ ਗੋਲੀਆਂ ਕਿਸੇ ਚੀਜ਼ ਵਿੱਚ ਘੋਲ ਕੇ ਪਿਆ ਦਿੱਤੀ। ਜਿਸ ਕਾਰਨ ਹੀਰਾ ਸਿੰਘ ਦੀ ਤੜਫ਼ ਤੜਫ਼ ਕੇ ਘਰ ਵਿੱਚ ਹੀ ਮੌਤ ਹੋ ਗਈ।

ਮ੍ਰਿਤਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਗਰੇਜ ਸਿੰਘ ਅਕਸਰ ਹੀ ਨਵੇਂ ਤੋਂ ਨਵਾਂ ਮੋਟਰਸਾਈਕਲ ਲੈ ਕੇ ਆਉਂਦਾ ਸੀ ਅਤੇ ਉਹ ਮੋਟਰਸਾਈਕਲ ਇੱਥੇ ਹੀ ਛੱਡ ਜਾਂਦਾ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅੰਗਰੇਜ਼ ਸਿੰਘ ਇਹ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆਉਂਦਾ ਸੀ ਅਤੇ ਇੱਥੇ ਹੀ ਛੱਡ ਜਾਂਦਾ ਸੀ।

ਉਧਰ ਥਾਣਾ ਭਿੱਖੀਵਿੰਡ ਪੁਲਸ ਨੇ ਮ੍ਰਿਤਕ ਹੀਰਾ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਹੀਰਾ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਐੱਸ ਐੱਚ ਓ ਇੰਸਪੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਮ੍ਰਿਤਕ ਹੀਰਾ ਸਿੰਘ ਦੇ ਭਰਾ ਦੇ ਬਿਆਨਾਂ ਤੇ ਰਣਦੀਪ ਕੌਰ ਅਤੇ ਅੰਗਰੇਜ਼ ਸਿੰਘ ਤੇ ਕਤਲ ਦਾ ਮਾਮਲਾ ਦਰਜ ਕਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਬਰੀਕੀ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸੀਜੇਪੀ ਦੀ ਹਮਾਇਤ ’ਚ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ

ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ...

ਜਲੰਧਰ ਦੇ ਸਕੂਲ ‘ਚ 1 ਗੁੱਤ ਕਰਕੇ ਗਈ ਬੱਚੀ ‘ਤੇ ਅਧਿਆਪਕਾ ਦਾ ਤਸ਼ੱਦਦ

ਜਲੰਧਰ ਦੇ ਕਾਲਾ ਸੰਘਿਆਂ ਰੋਡ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਤੋਂ ਇੱਕ ਬੇਹੱਦ ਰੂਹ ਕੰਬਾਊ...

ਫਲਾਈਓਵਰ ਤੋਂ ਹੇਠਾਂ ਡਿੱਗਿਆ ਚੀਨੀ ਨਾਲ ਭਰਿਆ ਟਰੱਕ, ਕੰਡਕਟਰ ਗੰਭੀਰ ਜ਼ਖ਼ਮੀ

ਸਮਰਾਲਾ-ਚੰਡੀਗੜ੍ਹ ਬਾਈਪਾਸ ’ਤੇ ਮਾਛੀਵਾੜਾ ਰੋਡ ਦੇ ਫਲਾਈਓਵਰ ’ਤੇ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰ...

ਟੋਰਾਂਟੋ ’ਚ ਗੂੰਜੀ ਸਿੱਧੂ ਮੂਸੇਵਾਲਾ ਦੀ ਆਵਾਜ਼, ਹੋਲੋਗ੍ਰਾਮ ਸ਼ੋਅ ’ਚ ਉਮੜਿਆ ਪ੍ਰਸ਼ੰਸਕਾਂ ਦਾ ਹੜ੍ਹ

ਕੈਨੇਡਾ ਦੇ ਟੋਰਾਂਟੋ ਤੋਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ...

ਪੁਲਿਸ ਨੇ ਫਲਾਈਟ ‘ਚੋਂ ਹੀ ਅਭਿਜੀਤ ਦੀਪਕੇ ਨੂੰ ਲਿਆ ਹਿਰਾਸਤ ‘ਚ

ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ, ਆਸ਼ੂਤੋਸ਼ ਰਾੰਕਾ ਤੇ ਸੌਰਵ ਦਾਲ ਨੂੰ ਦਿੱਲੀ...

ਸਿੱਖਿਆ ਕ੍ਰਾਂਤੀ: 21 ਲੱਖ ਮਾਪਿਆਂ ਨੇ ਮਾਨ ਸਰਕਾਰ ਨਾਲ ਮਿਲਾਇਆ ਹੱਥ

ਚੰਡੀਗੜ੍ਹ; 9 ਅਕਤੂਬਰ 2026:ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਤਹਿਤ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ...

ਬੇਅਦਬੀ ਵਿਰੁੱਧ ਕਾਨੂੰਨ ਨੂੰ ਲੈ ਕੇ ਮਾਨ ਸਰਕਾਰ ਦੀ ਤਿਆਰੀ, ਸੱਦਿਆ ਵਿਧਾਨ ਸਭਾ ਸੈਸ਼ਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 22 ਅਕਤੂਬਰ ਤੋਂ ਵਿਧਾਨ ਸਭਾ ਦਾ ਸੈਸ਼ਨ...

ਜਗਤਾਰ ਸਿੰਘ ਹਵਾਰਾ ਨਾਲ ਜੁੜੀ ਵੱਡੀ ਖ਼ਬਰ, ਇੱਕ ਦਿਨ ਦੀ ਪੈਰੋਲ ਲਈ ਹੋਏ ਰਾਜ਼ੀ

ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਇੱਕ ਦਿਨ...