December 6, 2024, 9:03 am
----------- Advertisement -----------
HomeNewsBreaking Newsਮੈਂ ਤਾਂ ਨਸ਼ਾ ਵੇਚਾਂਗੀ, ਆਡੀਓ ਵਾਇਰਲ ਹੁੰਦੇ ਹੀ ਔਰਤ ਗ੍ਰਿਫਤਾਰ

ਮੈਂ ਤਾਂ ਨਸ਼ਾ ਵੇਚਾਂਗੀ, ਆਡੀਓ ਵਾਇਰਲ ਹੁੰਦੇ ਹੀ ਔਰਤ ਗ੍ਰਿਫਤਾਰ

Published on

----------- Advertisement -----------

ਮੋਗਾ 12 ਮਈ 2022 – ਚਿੱਟਾ ਲੈਣ ਵਾਲੇ ਵੀ ਮੇਰੇ ਘਰ ਆਉਣਗੇ, ਗਾਂਜਾ ਪੀਣ ਵਾਲੇ ਵੀ ਆਉਣਗੇ, ਜਿਨ੍ਹਾਂ ‘ਚ ਹਿੰਮਤ ਹੈ ਉਹ ਬੰਦ ਕਰਕੇ ਦਿਖਾਉਣ, ਮੈਨੂੰ ਭਗਵੰਤ ਮਾਨ ਦਾ ਕੋਈ ਡਰ ਨਹੀਂ, ਨਾ ਅੱਜ ਹੈ ਸਵੇਰੇ ਹੈ। ਇਹ ਕਹਿ ਕੇ ਨਸ਼ਾ ਵਹਿਣ ਵਾਲੀ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਔਰਤ ਦੀ ਪਛਾਣ ਵੀਰਪਾਲ ਕੌਰ ਉਰਫ ਵੀਰਾ ਵਾਸੀ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਹੈ। ਵੀਰਪਾਲ ਕੌਰ ਨੂੰ ਥਾਣਾ ਬਾਘਾ ਪੁਰਾਣਾ ’ਚ ਧਾਰਾ 25,27-ਏ,29/61/85 ਐਨ ਡੀਪੀ ਐਸ ਐਕਟ ਤਹਿਤ ਦੋਸ਼ੀ ਨਾਮਜਦ ਕੀਤਾ ਗਿਆ ਹੈ।

ਇਹ ਮੁਕੱਦਮਾ ਪੁਲਿਸ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆਡੀਓ ਦੀ ਪੜਤਾਲ ਉਪਰੰਤ ਦਰਜ ਹੋਇਆ ਹੈ। ਪੁਲੀਸ ਸੂਤਰਾਂ ਅਨੁਸਾਰ ਮਾਰਚ ਮਹੀਨੇ ਵਿੱਚ ਬਣੀ ਇਹ ਆਡੀਓ 10 ਮਈ ਤੋਂ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਣੀ ਸ਼ੁਰੂ ਹੋ ਗਈ ਹੈ। ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਪੁਲਸ ਨੇ ਦੋਸ਼ੀ ਔਰਤ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ।

ਮੁੱਖ ਥਾਣਾ ਅਫਸਰ ਥਾਣਾ ਬਾਘਾ ਪੁਰਾਣਾ ਸਬ ਇੰਸਪੈਕਟਰ ਜਤਿੰਦਰ ਸਿੰਘ ਦੀ ਟੀਮ ਨੇ ਇਸ ਆਡੀਓ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਤਾਂ ਤੱਥ ਸਾਹਮਣੇ ਆ ਗਏ। ਬਾਘਾ ਪੁਰਾਣਾ ਪੁਲਿਸ ਨੇ ਵੀਰਪਾਲ ਕੌਰ ਉਰਫ ਵੀਰਾ ਨੂੰ ਗ੍ਰਿਫਤਾਰ ਕਰਕੇ ਵੀਵੋ ਕੰਪਨੀ ਦਾ ਇੱਕ ਮੋਬਾਇਲ ਵੀ ਬਰਾਮਦ ਕੀਤਾ ਹੈ ਜਿਸ ਦੀ ਵਰਤੋਂ ਧਮਕੀਆਂ ਦੇਣ ਲਈ ਕੀਤੀ ਗਈ ਸੀ। ਪੁਲਿਸ ਅਨੁਸਾਰ ਮੁਲਜਮ ਵੀਰਪਾਲ ਕੌਰ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ ਜਿਸ ਦੌਰਾਨ ਬਾਰੀਕੀ ਨਾਲ ਪੁੱਛ ਪੜਤਾਲ ਕੀਤੀ ਜਾਏਗੀ।

ਇਸ ਮਾਮਲੇ ਵਿੱਚ 1 ਮਈ ਤੋਂ ਹੁਣ ਤੱਕ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੀਰਪਾਲ ਦਾ ਭਰਾ ਵੀ ਨਸ਼ੇ ਦੀ ਤਸਕਰੀ ਕਰਦਾ ਹੈ। ਪੁਲਿਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਡੀਜੇ ਤੇ ਨੱਚਣ ਨੂੰ ਲੈਕੇ ਹੋਇਆ ਵਿਵਾਦ, 2 ਭੈਣਾਂ ਦੇ ਇਕਲੌਤੇ ਭਰਾ ਦਾ ਤੇਜ਼ਧਾਰ ਨਾਲ ਕ+ਤ+ਲ

ਬਰਨਾਲਾ ਦੇ ਕਸਬਾ ਧਨੌਲਾ ਵਿਖੇ ਦੋ ਭੈਣਾਂ ਦੇ ਇਕਲੌਤੇ ਭਰਾ 24 ਸਾਲਾ ਮੰਗਲ ਸਿੰਘ ਪੁੱਤਰ...

ਮਾਪਿਆਂ ਨੇ ਚਾਵਾਂ ਨਾਲ ਭੇਜਿਆ ਸੀ ਬਾਹਰ,ਚਾਕੂ ਮਾਰਕੇ ਗੁਰਸਿੱਖ ਨੌਜਵਾਨ ਦਾ ਕ+ਤ+ਲ

ਓਨਟਾਰੀਓ ਸੂਬੇ ਦੇ ਸ਼ਹਿਰ ਸਾਰਨੀਆ ਵਿਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ...

ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦਾ ਮਾਰਚ,ਫਸ ਨਾ ਜਾਇਓ ਜਾਮ ਚ, ਪੜ੍ਹੋ ਟਰੈਫਿਕ ਐਡਵਾਈਜ਼ਰੀ

ਕਿਸਾਨ ਇੱਕ ਵਾਰ ਫਿਰ ਰਾਜਧਾਨੀ ਦਿੱਲੀ ਵੱਲ ਮਾਰਚ ਕਰਨ ਜਾ ਰਹੇ ਹਨ। ਅੱਜ 2...

ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੇ ਮਾਮਲੇ ਚ ਗੈਂਗਸਟਰ ਸੁਖਪ੍ਰੀਤ ਬੁੱਢਾ ਤੇ ਦਿਲਪ੍ਰੀਤ ਬਾਬਾ ਹੋਏ ਬਰੀ, ਪਟਿਆਲ ਦੀ ਪਤਨੀ ਭਗੌੜਾ ਘੋਸ਼ਿਤ

 ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਫਿਰੌਤੀ ਦੀ ਧਮਕੀ ਮਾਮਲੇ 'ਚ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ...

ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ  ਦੇ ਜੁੜੇ ਸੁਖਜਿੰਦਰ ਰੰਧਾਵਾ ਨਾਲ ਤਾਰ,ਮਜੀਠੀਆ ਲੈ ਆਏ ਸਬੂਤ

ਸੁਖਬੀਰ ਬਾਦਲ ‘ਤੇ ਗੋਲੀਬਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪੁਲਿਸ ਅਤੇ ‘ਆਪ’...

ਅੱਧੀ ਰਾਤ ਨੂੰ ਥਾਣੇ ਚ ਬੰਬ ਫਟਣ ਦੀ ਅਫਵਾਹ,ਪਰ ਪੁਲਿਸ ਕਹਿੰਦੀ ਮੋਟਰਸਾਈਕਲ ਦਾ ਟਾਇਰ ਫਟਿਆ

ਅੰਮ੍ਰਿਤਸਰ ਦੇ ਮਜੀਠਾ ਵਿਖੇ ਮਜੀਠਾ ਥਾਣੇ ਦੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ...

ਇਸ ਖ਼ਤਰਨਾਕ ਬਿਮਾਰੀ ਨਾਲ ਹੋ ਚੁੱਕੀ ਹੈ 15 ਲੋਕਾਂ ਦੀ ਮੌ+ਤ,ਆਉਣ ਲੱਗਦਾ ਹੈ ਅੱਖਾਂ ਚੋਂ ਖੂਨ

ਅਜੇ ਤੱਕ ਕੋਵਿਡ ਦੁਨੀਆ ਤੋਂ ਖਤਮ ਨਹੀਂ ਹੋ ਰਿਹਾ ਹੈ ਅਤੇ ਨਵੇਂ ਵਾਇਰਸ ਵੀ...

ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਵਧਾਈ ਗਈ ਇਸ ਗੁਰੂ ਘਰ ਦੀ ਸੁਰੱਖਿਆ, ਹਰ ਇੱਕ ਤੇ ਰਹੇਗੀ ਬਾਜ਼ ਦੀ ਨਜ਼ਰ

 ਦਰਬਾਰ ਸਾਹਿਬ ਵਿਖੇ ਅੱਜ ਸੁਖਬੀਰ ਸਿੰਘ ਬਾਦਲ ਉੱਤੇ ਇੱਕ ਵਿਅਕਤੀ ਵੱਲੋਂ ਗੋਲੀ ਚਲਾਉਣ ਦੀ...

ਤਾਜ਼ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਨੇ ਵਧਾਈ ਚੌਕਸੀ

 ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੈਰ-ਸਪਾਟਾ ਵਿਭਾਗ ਨੂੰ ਮੰਗਲਵਾਰ...